|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਏਕਤਾ ਅਮਰੀਕਾ ਦੇ ਸੱਬ ਤੋਂ ਵੱਡੀ ਤਾਕਤ : ਬੀਡੇਨ

ਨਿਊਯੌਰਕ (ਦੇਵ ਇੰਦਰਜੀਤ) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 20 ਸਾਲ ਪਹਿਲਾਂ 11 ਸਤੰਬਰ 2001 ਨੂੰ ਅਮਰੀਕਾ ਦੇ ਇਤਿਹਾਸ ’ਚ ਹੋਏ ਹੁਣ ਤਕ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਰਾਸ਼ਟਰ ਤੋਂ ਇਕਜੁੱਟਤਾ ਤੇ ਸਹਿਯੋਗ ਦੀ ਉਸ ਭਾਵਨਾ ਨੂੰ ਮੁੜ ਹਾਸਲ ਕਰਨ ਦੀ ਅਪੀਲ ਕੀਤੀ, ਜੋ ਅੱਤਵਾਦੀ ਹਮਲਿਆਂ ਤੋਂ ਬਾਅਦ ਦੇ ਦਿਨਾਂ ’ਚ ਉੱਭਰੀ ਸੀ।

NRI Post Desk · 1902 ਦਿਨ ਪਹਿਲਾਂ · ਅੱਪਡੇਟ 1902 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਏਕਤਾ ਅਮਰੀਕਾ ਦੇ ਸੱਬ ਤੋਂ ਵੱਡੀ ਤਾਕਤ : ਬੀਡੇਨ
📷 NRI Post Desk

ਨਿਊਯੌਰਕ (ਦੇਵ ਇੰਦਰਜੀਤ) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 20 ਸਾਲ ਪਹਿਲਾਂ 11 ਸਤੰਬਰ 2001 ਨੂੰ ਅਮਰੀਕਾ ਦੇ ਇਤਿਹਾਸ ’ਚ ਹੋਏ ਹੁਣ ਤਕ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਰਾਸ਼ਟਰ ਤੋਂ ਇਕਜੁੱਟਤਾ ਤੇ ਸਹਿਯੋਗ ਦੀ ਉਸ ਭਾਵਨਾ ਨੂੰ ਮੁੜ ਹਾਸਲ ਕਰਨ ਦੀ ਅਪੀਲ ਕੀਤੀ, ਜੋ ਅੱਤਵਾਦੀ ਹਮਲਿਆਂ ਤੋਂ ਬਾਅਦ ਦੇ ਦਿਨਾਂ ’ਚ ਉੱਭਰੀ ਸੀ।

ਜਦੋਂ ਅਗਵਾਕਾਰਾਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਕੇ ਦੇਸ਼ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ। ਉਸ ਸਮੇਂ ਬਾਈਡੇਨ ਸੀਨੇਟਰ ਸਨ ਤੇ ਹੁਣ ਉਹ ਕਮਾਂਡਰ ਇਕ ਚੀਫ ਦੇ ਤੌਰ ’ਤੇ ਪਹਿਲੀ ਵਾਰ 9/11 ਦੀ ਬਰਸੀ ਮਨਾ ਰਹੇ ਹਨ। ਰਾਸ਼ਟਰਪਤੀ ਦਾ ਉਨ੍ਹਾਂ ਤਿੰਨਾਂ ਘਟਨਾ ਸਥਾਨਾਂ ’ਤੇ ਸ਼ਰਧਾਂਜਲੀ ਭੇਟ ਕਰਨ ਦਾ ਪ੍ਰੋਗਰਾਮ ਹੈ, ਜਿਥੇ ਜਹਾਜ਼ ਹਮਲੇ ਹੋਏ ਸਨ। ਉਹ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਤੇ ਸ਼ੈਂਕਸਵਿਲੇ ਦੇ ਨੇੜੇ ਇਕ ਖੇਤ ’ਚ ਜਾਣਗੇ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਉਹ ਭਾਸ਼ਣ ਨਹੀਂ ਦੇਣਗੇ ਬਲਕਿ ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਬਾਈਡੇਨ ਦਾ ਪਹਿਲਾਂ ਹੀ ਰਿਕਾਰਡ ਕੀਤਾ ਗਿਆ ਸੰਬੋਧਨ ਜਾਰੀ ਕੀਤਾ ਸੀ, ਜਿਸ ’ਚ ਰਾਸ਼ਟਰਪਤੀ ‘ਰਾਸ਼ਟਰੀ ਏਕਤਾ ਦੀ ਸੱਚੀ ਭਾਵਨਾ’ ਬਾਰੇ ਗੱਲ ਕਰ ਰਹੇ ਹਨ, ਜੋ ਹਮਲਿਆਂ ਤੋਂ ਬਾਅਦ ਪੈਦਾ ਹੋਈ ਸੀ ਤੇ ਉਮੀਦ ਕੀਤੀ ਗਈ ਤੇ ਅਚਾਨਕ ਥਾਵਾਂ ’ਤੇ ਬਹਾਦਰੀ ਦੇ ਰੂਪ ’ਚ ਦੇਖੀ ਗਈ। ਅਮਰੀਕਾ 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਜਹਾਜ਼ ਹਾਈਜੈਕ ਕਰ ਲਏ ਸਨ ਤੇ ਅਮਰੀਕੀ ਧਰਤੀ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਕਰਕੇ ਟਵਿਨ ਟਾਵਰ ਡੇਗ ਦਿੱਤੇ ਸਨ।

ਇਨ੍ਹਾਂ ਹਮਲਿਆਂ ’ਚ 3000 ਲੋਕ ਮਾਰੇ ਗਏ ਸਨ। ਬਾਈਡੇਨ ਨੇ ਕਿਹਾ ਕਿ ਮੇਰੇ ਖਿਆਲ ਨਾਲ 11 ਸਤੰਬਰ ਨੂੰ ਲੈ ਕੇ ਮੁੱਖ ਸਬਕ ਇਹੀ ਹੈ, ਏਕਤਾ ਸਾਡੀ ਸਭ ਤੋਂ ਵੱਡੀ ਤਾਕਤ।’’ ਬਾਈਡੇਨ ਸ਼ੁੱਕਰਵਾਰ ਰਾਤ ਨੂੰ ਨਿਊਯਾਰਕ ਪਹੁੰਚੇ ਜਿਥੇ ਆਸਮਾਨ ’ਚ ‘ਟ੍ਰਿਬਿਊਟ ਇਨ ਲਾਈਟ’ ਜਗਮਗ ਹੋ ਰਹੀ ਸੀ।

ਇਸ ’ਚ ਉਨ੍ਹਾਂ ਥਾਵਾਂ ’ਤੇ ਸਿੱਧੀ ਰੌਸ਼ਨੀ ਕੀਤੀ ਜਾਂਦੀ ਹੈ, ਜਿਥੇ ਕਦੀ ਟਾਵਰ ਹੁੰਦੇ ਸਨ। ਉਹ ਸ਼ਨੀਵਾਰ ਨੂੰ ਸਭ ਤੋਂ ਪਹਿਲਾਂ ‘ਨੈਸ਼ਨਲ ਸਤੰਬਰ 11 ਮੈਮੋਰੀਅਲ’ ਜਾਣਗੇ, ਜਿਥੇ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰ ਅੱਤਵਾਦੀਆਂ ਨੇ ਜਹਾਜ਼ਾਂ ਨਾਲ ਹਮਲਾ ਕਰ ਕੇ ਡੇਗ ਦਿੱਤੇ ਸਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!