|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁੱਤਰਾਂ ਨੂੰ ਸਕੂਲ ਛੱਡਣ ਜਾਂਦੀ ਮਾਂ ਕੋਲੋਂ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਦੋਵੇਂ ਬੱਚੇ ਕੀਤੇ ਅਗਵਾ

ਕਾਹਨੂੰਵਾਨ (ਇੰਦਰਜੀਤ ਸਿੰਘ) : ਪਿੰਡ ਲਮੀਨ ਨੰਗਲ ਥਾਣਾ ਪੁਰਾਣਾ ਸ਼ਾਲਹਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੇ ਪੁੱਤਰਾਂ ਨੂੰ ਸਕੂਲ ਛੱਡਣ ਜਾਂਦੀ ਮਾਂ ਕੋਲੋਂ ਇਨੋਵਾ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੋਵੇਂ ਬੱਚੇ ਅਗਵਾ ਕਰ ਲਏ ਗਏ। ਪੀੜਤ ਮਾਂ ਸੰਦੀਪ ਕੌਰ ਪਤਨੀ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਰਹਿਣ ਕਰਕੇ ਉਹ ਆਪਣੇ ਨਾਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਾਹਨੂੰਵਾਨ (ਇੰਦਰਜੀਤ ਸਿੰਘ) : ਪਿੰਡ ਲਮੀਨ ਨੰਗਲ ਥਾਣਾ ਪੁਰਾਣਾ ਸ਼ਾਲਹਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੇ ਪੁੱਤਰਾਂ ਨੂੰ ਸਕੂਲ ਛੱਡਣ ਜਾਂਦੀ ਮਾਂ ਕੋਲੋਂ ਇਨੋਵਾ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੋਵੇਂ ਬੱਚੇ ਅਗਵਾ ਕਰ ਲਏ ਗਏ। ਪੀੜਤ ਮਾਂ ਸੰਦੀਪ ਕੌਰ ਪਤਨੀ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਰਹਿਣ ਕਰਕੇ ਉਹ ਆਪਣੇ ਨਾਨਕੇ ਪਿੰਡ ਨੰਗਲ ਲਮੀਨ 'ਚ ਆਪਣੇ ਨਾਨੇ ਸੀਸ਼ ਸਿੰਘ ਕੋਲ ਰਹਿ ਰਹੀ ਹੈ।

ਸੰਬੰਧਿਤ ਖ਼ਬਰਾਂ

ਅੱਜ ਜਦੋਂ ਆਪਣੀ ਮੋਪਡ ਤੇ ਆਪਣੇ ਪੁੱਤਰ ਮਨਜੋਤ ਸਿੰਘ ਅਤੇ ਮਨਬੀਰ ਸਿੰਘ ਨੂੰ ਨੇੜਲੇ ਕਸਬਾ ਨਵਾਂ ਸ਼ਾਲਹਾ ਦੇ ਇੱਕ ਪ੍ਰਾਈਵੇਟ ਸਕੂਲ ਵਿਖੇ ਛਡਣ ਘਰੋਂ ਗਈ ਤਾਂ ਪਿੰਡ ਦੇ ਬਾਹਰਲੇ ਪਾਸੇ ਇਕ ਇਨੋਵਾ ਗੱਡੀ 'ਚ ਸਵਾਰ ਕੁਝ ਲੋਕਾਂ ਨੇ ਉਸਨੂੰ ਜਬਰੀ ਰੋਕ ਲਿਆ ਅਤੇ ਦੋਵੇਂ ਪੁਤਰਾਂ ਨੂੰ ਧੱਕੇ ਨਾਲ ਅਗਵਾ ਕਰ ਕੇ ਲੈ ਗਏ। ਉਸ ਨੇ ਇਸਦੀ ਸੂਚਨਾ ਪੁਰਾਣਾ ਸ਼ਾਲਹਾ ਦੀ ਪੁਲਿਸ ਨੂੰ ਦਿੱਤੀ।

ਭਾਵੇਂ ਕਿ ਇਹ ਵੀ ਚਰਚਾ ਹੈ ਕਿ ਬੱਚਿਆਂ ਨੂੰ ਉਸਦੇ ਪਿਤਾ ਮਲਕੀਤ ਸਿੰਘ ਨੇ ਹੀ ਅਗਵਾ ਕਰਵਾਇਆ ਹੈ ਅਤੇ ਇਸ ਸਬੰਧੀ ਪਿੰਡ ਨੰਗਲ ਲਮੀਨ ਦੇ ਨੰਬਰਦਾਰ ਹਰਭਜਨ ਸਿੰਘ ਨੂੰ ਮਲਕੀਤ ਸਿੰਘ ਨੇ ਫੋਨ ਕਰਕੇ ਕਿਹਾ ਕਿ ਬੱਚੇ ਉਸ ਕੋਲ ਹਨ ਪਰ ਬੱਚਿਆਂ ਦੀ ਮਾਂ ਸੰਦੀਪ ਕੌਰ ਅਤੇ ਬਜ਼ੁਰਗ ਨਾਨਾ ਸ਼ੀਸ਼ ਸਿੰਘ ਨੇ ਕਿਹਾ ਕਿ ਜਦੋਂ ਤੱਕ ਬੱਚੇ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦੇ। ਐੱਸ ਐਚ ਓ ਪੁਰਾਣਾ ਸ਼ਾਲਹਾ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਜਲਦੀ ਹੀ ਕੋਈ ਸਾਰਥਿਕ ਨਤੀਜਾ ਆਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!