|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

UNSC ਨੇ ਕਸ਼ਮੀਰ ਦੇ ਮਸਲੇ 'ਤੇ ਬਹਿਸ ਕਰਨ ਤੋਂ ਕੀਤੀ ਕੋਰੀ ਨਾ

ਵੈੱਬ ਡੈਸਕ (Nri Media) : ਪਾਕਿਸਤਾਨ ਨੇ ਚੀਨ ਰਾਹੀਂ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ (UNSC) 'ਚ ਇੱਕ ਵਾਰ ਫਿਰ ਕਸ਼ਮੀਰ ਮਸਲਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਇੱਕ ਵਾਰ ਫਿਰ ਉਸ ਦੀ ਹਾਰ ਹੋਈ। UNSC ਦੇ ਮੈਂਬਰਾਂ ਨੇ ਇਸ ਮੁੱਦੇ 'ਤੇ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂਬਰਾਂ ਨੇ ਕਿਹਾ ਕਿ ਕਸ਼ਮੀਰ 'ਤੇ ਬਹਿਸ ਕਰਨ ਲਈ ਇਹ ਉਚਿਤ ਸਥਾਨ ਨਹੀਂ ਹੈ।ਚੀਨ ਨੇ ਨਿਊਯਾਰਕ 'ਚ ਬੁੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : ਪਾਕਿਸਤਾਨ ਨੇ ਚੀਨ ਰਾਹੀਂ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ (UNSC) 'ਚ ਇੱਕ ਵਾਰ ਫਿਰ ਕਸ਼ਮੀਰ ਮਸਲਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਇੱਕ ਵਾਰ ਫਿਰ ਉਸ ਦੀ ਹਾਰ ਹੋਈ। UNSC ਦੇ ਮੈਂਬਰਾਂ ਨੇ ਇਸ ਮੁੱਦੇ 'ਤੇ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂਬਰਾਂ ਨੇ ਕਿਹਾ ਕਿ ਕਸ਼ਮੀਰ 'ਤੇ ਬਹਿਸ ਕਰਨ ਲਈ ਇਹ ਉਚਿਤ ਸਥਾਨ ਨਹੀਂ ਹੈ।ਚੀਨ ਨੇ ਨਿਊਯਾਰਕ 'ਚ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ ਦੀ ਬੰਦ ਕਮਰੇ 'ਚ ਹੋਈ ਮੀਟਿੰਗ ਚ ਕਸ਼ਮੀਰ ਦਾ ਮੁੱਦਾ ਚੁੱਕਿਆ ਪਰ ਉਸ ਦੀ ਇਹ ਕੋਸ਼ਿਸ਼ ਨਾਕਾਮ ਰਹੀਂ ਕਿਉਂਕਿ ਬਾਕੀ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ।

ਸੰਬੰਧਿਤ ਖ਼ਬਰਾਂ

ਫਰਾਂਸੀਸੀ ਕੂਟਨੀਤੀਕ ਸੂਤਰਾਂ ਨੇ ਦੱਸਿਆ ਕਿ ਫਰਾਂਸ ਨੇ ਇਸ ਸ਼ਕਤੀਸ਼ਾਲੀ ਸੰਸਥਾ 'ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਣ ਲਈ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ ਦੇ ਇੱਕ ਮੈਂਬਰ ਦੇਸ਼ ਦੀ ਬੇਨਤੀ 'ਤੇ ਗ਼ੌਰ ਕੀਤਾ ਹੈ ਤੇ ਉਹ ਇਸ ਦਾ ਵਿਰੋਧ ਕਰਨ ਜਾ ਰਿਹਾ ਹੈ, ਜਿਵੇਂ ਉਸ ਨੇ ਪਹਿਲਾਂ ਕੀਤਾ।ਸੂਤਰਾਂ ਨੇ ਦੱਸਿਆ ਕਿ ਫਰਾਂਸ ਦਾ ਸਟੈਂਡ ਨਹੀਂ ਬਦਲਿਆਂ ਹੈ ਤੇ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਦੋ-ਪੱਖੀ ਤਰੀਕੇ ਨਾਲ ਕੀਤਾ ਜਾਵੇ। ਇਹ ਗੱਲ ਕਈ ਮੌਕਿਆਂ 'ਤੇ ਕਹੀ ਗਈ ਹੈ ਤੇ ਅੱਗੇ ਵੀ ਉਹ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ 'ਚ ਸਾਂਝੇਦਾਰਾਂ ਨਾਲ ਦੋਹਰਾਉਂਦਾ ਰਹੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!