|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਘਰਵਾਲੇ ਵੱਲੋਂ ਆਂਡੇ ਨਾ ਖਵਾਉਂਣ ਕਰਕੇ ਘਰਵਾਲੀ ਪ੍ਰੇਮੀ ਨਾਲ ਹੋ ਗਈ ਫ਼ਰਾਰ

ਮੀਡੀਆ ਡੈਸਕ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਦਰਅਸਲ 4 ਮਹੀਨੇ ਪਹਿਲਾਂ ਵੀ ਇਹ ਔਰਤ ਪ੍ਰੇਮੀ ਨਾਲ ਫ਼ਰਾਰ ਹੋ ਗਈ ਸੀ ਅਤੇ ਵਾਪਸ ਆਉਣ ‘ਤੇ ਪੁਲਿਸ ਨੂੰ ਇਹੀ ਕਾਰਨ ਦੱਸਿਆ ਸੀ। ਇੱਕ ਵਾਰ ਫਿਰ ਆਂਡੇ ਨਾ ਮਿਲਣ ਕਾਰਨ ਪਤੀ-ਪਤਨੀ ਵਿਚਕਾਰ ਝਗੜਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਦਰਅਸਲ 4 ਮਹੀਨੇ ਪਹਿਲਾਂ ਵੀ ਇਹ ਔਰਤ ਪ੍ਰੇਮੀ ਨਾਲ ਫ਼ਰਾਰ ਹੋ ਗਈ ਸੀ ਅਤੇ ਵਾਪਸ ਆਉਣ ‘ਤੇ ਪੁਲਿਸ ਨੂੰ ਇਹੀ ਕਾਰਨ ਦੱਸਿਆ ਸੀ। ਇੱਕ ਵਾਰ ਫਿਰ ਆਂਡੇ ਨਾ ਮਿਲਣ ਕਾਰਨ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਅਤੇ ਉਹ ਘਰੋਂ ਭੱਜ ਕੇ ਪ੍ਰੇਮੀ ਕੋਲ ਚਲੀ ਗਈ।

ਸੰਬੰਧਿਤ ਖ਼ਬਰਾਂ

ਇਸ ਔਰਤ ਦਾ ਪਤੀ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਪੀੜਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਂਡੇ ਖਾਣ ਦਾ ਕਾਫ਼ੀ ਸ਼ੌਕੀਨ ਹੈ ਅਤੇ ਰੋਜ਼ਾਨਾ ਆਂਡੇ ਖਾਣਾ ਚਾਹੁੰਦੀ ਹੈ ਪਰ ਉਸ ਦੀ ਆਰਥਕ ਹਾਲਤ ਇੰਨੀ ਚੰਗੀ ਨਹੀਂ ਹੈ ਕਿ ਉਹ ਰੋਜ਼ਾਨਾ ਆਂਡੇ ਖੁਆ ਸਕੇ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਉਸ ਦਾ ਪ੍ਰੇਮੀ ਰੋਜ਼ਾਨਾ ਉਸ ਲਈ ਆਂਡੇ ਲਿਆਉਂਦਾ ਸੀ। ਉਸ ਦੇ ਪੁਲਿਸ ਥਾਣੇ ‘ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਨੂੰ ਦੁਬਾਰਾ ਵਾਪਸ ਲਿਆਂਦਾ ਜਾਵੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!