|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

UPSC NDA ਤੇ NA ਪ੍ਰੀਖਿਆ 2021 : ਮਹਿਲਾ ਉਮੀਦਵਾਰਾਂ ਲਈ ਖਾਲੀ ਅਸਾਮੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਿਊਜ਼ ਡੈਸਕ (ਜਸਕਮਲ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ UPSC NDA ਤੇ NA ਪ੍ਰੀਖਿਆ 2021 ਲਈ ਮਹਿਲਾ ਉਮੀਦਵਾਰਾਂ ਲਈ ਰੱਖੀਆਂ ਗਈਆਂ ਅਸਾਮੀਆਂ ਦੇ ਵੇਰਵੇ ਜਾਰੀ ਕੀਤੇ ਹਨ। ਸੰਸ਼ੋਧਿਤ ਅਸਾਮੀਆਂ ਦਾ ਨੋਟਿਸ ਸਾਰੇ ਉਮੀਦਵਾਰਾਂ ਲਈ UPSC ਦੀ ਅਧਿਕਾਰਤ ਸਾਈਟ upsc.gov.in 'ਤੇ ਉਪਲਬਧ ਹੈ। ਸੋਧੇ ਹੋਏ ਖਾਲੀ ਅਸਾਮੀਆਂ ਦੇ ਨੋਟਿਸ ਦੇ ਅਨੁਸਾਰ, ਆਰਮੀ ਵਿਚ 208 ਅਸਾਮੀਆਂ ਅਲਾ

NRI Post Desk · 1807 ਦਿਨ ਪਹਿਲਾਂ · ਅੱਪਡੇਟ 1807 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
UPSC NDA ਤੇ NA ਪ੍ਰੀਖਿਆ 2021 : ਮਹਿਲਾ ਉਮੀਦਵਾਰਾਂ ਲਈ ਖਾਲੀ ਅਸਾਮੀਆਂ, ਇਸ ਤਰ੍ਹਾਂ ਕਰੋ ਅਪਲਾਈ
📷 NRI Post Desk

ਨਿਊਜ਼ ਡੈਸਕ (ਜਸਕਮਲ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ UPSC NDA ਤੇ NA ਪ੍ਰੀਖਿਆ 2021 ਲਈ ਮਹਿਲਾ ਉਮੀਦਵਾਰਾਂ ਲਈ ਰੱਖੀਆਂ ਗਈਆਂ ਅਸਾਮੀਆਂ ਦੇ ਵੇਰਵੇ ਜਾਰੀ ਕੀਤੇ ਹਨ। ਸੰਸ਼ੋਧਿਤ ਅਸਾਮੀਆਂ ਦਾ ਨੋਟਿਸ ਸਾਰੇ ਉਮੀਦਵਾਰਾਂ ਲਈ UPSC ਦੀ ਅਧਿਕਾਰਤ ਸਾਈਟ upsc.gov.in 'ਤੇ ਉਪਲਬਧ ਹੈ। ਸੋਧੇ ਹੋਏ ਖਾਲੀ ਅਸਾਮੀਆਂ ਦੇ ਨੋਟਿਸ ਦੇ ਅਨੁਸਾਰ, ਆਰਮੀ ਵਿਚ 208 ਅਸਾਮੀਆਂ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 10 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ, 42 ਅਸਾਮੀਆਂ ਨੇਵੀ 'ਚ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 3 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ।

ਸੰਬੰਧਿਤ ਖ਼ਬਰਾਂ

ਏਅਰ ਫੋਰਸ 'ਚ, ਫਲਾਇੰਗ ਲਈ 92 ਅਸਾਮੀਆਂ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 2 ਮਹਿਲਾ ਉਮੀਦਵਾਰਾਂ ਲਈ, 18 ਅਸਾਮੀਆਂ ਜੀਡੀ ਟੈਕ ਲਈ, ਜਿਨ੍ਹਾਂ 'ਚੋਂ 2 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਤੇ 10 ਅਸਾਮੀਆਂ ਜੀਡੀ ਨਾਨ ਟੈਕ ਲਈ ਹਨ, ਜਿਨ੍ਹਾਂ 'ਚੋਂ 2 ਮਹਿਲਾ ਉਮੀਦਵਾਰਾਂ ਲਈ ਹਨ।

ਇਮਤਿਹਾਨ 14 ਨਵੰਬਰ, 2021 ਨੂੰ ਕਰਵਾਇਆ ਕੀਤਾ ਗਿਆ ਸੀ। ਇਸਦੇ ਨਤੀਜੇ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ 9 ਜੂਨ ਨੂੰ ਸ਼ੁਰੂ ਕੀਤੀ ਗਈ ਸੀ ਤੇ 29 ਜੂਨ, 2021 ਨੂੰ ਸਮਾਪਤ ਹੋਈ ਸੀ। ਇਸ ਭਰਤੀ ਮੁਹਿੰਮ 'ਚ ਨੈਸ਼ਨਲ ਡਿਫੈਂਸ ਅਕੈਡਮੀ 'ਚ 370 ਅਤੇ ਨੇਵਲ ਅਕੈਡਮੀ 'ਚ 30 ਅਸਾਮੀਆਂ ਭਰੀਆਂ ਜਾਣਗੀਆਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!