|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਵਿਆਹ ਦੌਰਾਨ ਉਰਵਸ਼ੀ ਨਾਲ ਇਹ ਹਰਕਤ ਕਰ ਬੈਠੇ ਬੋਨੀ ਕਪੂਰ

ਮੁੰਬਈ (ਵਿਕਰਮ ਸਹਿਜਪਾਲ) : ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਬੋਨੀ ਕਪੂਰ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਪਾਰਟੀ ਦੌਰਾਨ ਦਾ ਹੈ, ਜਿਸ 'ਚ ਬੋਨੀ ਕਪੂਰ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਮਿਲਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਬੋਨੀ ਕਪੂਰ ਦੀ ਕਾਫੀ ਟਰੋਲ ਕਰ ਰ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ (ਵਿਕਰਮ ਸਹਿਜਪਾਲ) : ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਬੋਨੀ ਕਪੂਰ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਪਾਰਟੀ ਦੌਰਾਨ ਦਾ ਹੈ, ਜਿਸ 'ਚ ਬੋਨੀ ਕਪੂਰ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਮਿਲਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਬੋਨੀ ਕਪੂਰ ਦੀ ਕਾਫੀ ਟਰੋਲ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਬੋਨੀ ਕਪੂਰ ਨੇ ਜਿਸ ਤਰ੍ਹਾਂ ਉਰਵਸ਼ੀ ਨੂੰ ਪਿੱਛੇ ਤੋਂ ਟੱਚ (ਫੜ੍ਹਿਆ ਹੈ) ਕੀਤਾ ਹੈ, ਉਹ ਗਲਤ ਹੈ। ਬੋਨੀ ਕਪੂਰ ਦੇ ਟੱਚ ਕਰਨ ਨੂੰ ਲੈ ਕੇ ਕੁਝ ਖਬਰਾਂ ਵੀ ਪਬਲਿਸ਼ ਹੋਈਆਂ ਹਨ। ਹੁਣ ਅਜਿਹੀ ਹੀ ਇਕ ਖਬਰ 'ਤੇ ਉਰਵਸ਼ੀ ਰੌਤੇਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦਰਅਸਲ ਉਰਵਸ਼ੀ ਰੌਤੇਲਾ ਨੇ ਵੀਡੀਓ 'ਤੇ ਇਕ ਰਿਪੋਰਟ ਦੀ ਕਵਰੇਜ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ।

ਸੰਬੰਧਿਤ ਖ਼ਬਰਾਂ

ਉਰਵਸ਼ੀ ਦਾ ਕਹਿਣਾ ਹੈ, ''ਇਸ ਤਰ੍ਹਾਂ ਦੀਆਂ ਖਬਰਾਂ ਕਰਕੇ ਤੁਸੀਂ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਦੇ ਹੋ। ਦੇਸ਼ ਦੇ ਇਸ ਸੁਪਰੀਮ ਨਿਊਜ਼ਪੇਪਰ 'ਚ ਇਹ ਨਿਊਜ਼ ਹੈ। ਚੰਗਾ ਹੋਵੇਗਾ ਤੁਸੀਂ ਗਰਲ ਪਾਵਰ ਦੀਆਂ ਗੱਲਾਂ ਨਾ ਕਰੋ।'' ਨਿਊਜ਼ਪੇਪਰ ਨੇ ਉਰਵਸ਼ੀ ਰੌਤੇਲਾ ਤੇ ਬੋਨੀ ਕਪੂਰ ਦੀਆਂ ਤਸਵੀਰਾਂ 'ਤੇ 'ਡੋਂਟ ਟੱਚ ਮੀ' ਲਿਖ ਕੇ ਇਕ ਤਸਵੀਰ ਨੂੰ ਚਲਾਇਆ ਸੀ। ਇਸ ਤਸਵੀਰ 'ਤੇ ਉਰਵਸ਼ੀ ਰੌਤੇਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਜਯੰਤੀਲਾਲ ਗਾਡਾ ਦੇ ਬੇਟੇ ਦੇ ਵਿਆਹ ਦੇ ਸਵਾਗਤ ਸਮਾਰੋਹ 'ਚ ਬੋਨੀ ਕਪੂਰ ਤੇ ਉਰਵਸ਼ੀ ਰੌਤੇਲਾ ਐਤਵਾਰ ਰਾਤ ਪਹੁੰਚੇ ਸਨ। ਇਸ ਪਾਰਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੋਮਵਾਰ ਕਾਫੀ ਵਾਇਰਲ ਹੋਈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!