|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ : ਸੜਕ ਹਾਦਸੇ 'ਚ 2 ਭਾਰਤੀ ਨੌਜਵਾਨਾਂ ਦੀ ਮੌਤ, ਭਾਰਤ ਆ ਰਹੀਆਂ ਨੇ ਦੇਹਾਂ

ਟੈਨੇਸੀ (Vikram Sehajpal) : ਸੜਕ ਦੁਰਘਟਨਾ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਇਹ ਘਟਨਾ ਅਮਰੀਕਾ ਦੇ ਟੈਨੇਸੀ ਰਾਜ ਦੇ ਸਾਊਥ ਨੈਸ਼ਵਿਲੇ ਵਿਚ ਵਾਪਰੀ। 23 ਸਾਲ ਦੀ ਜੂਡੀ ਸਟੇਨਲੀ ਤੇ 26 ਸਾਲਾ ਵੈਭਵ ਗੋਪੀਸ਼ੈਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਤੋਂ ਬੀਏ ਕਰ ਰਹੇ ਸਨ। ਦੋਵਾਂ ਦੇ ਜਮਾਤੀਆਂ ਨੇ ਭਾਰਤ ਵਿਚ ਉਨ੍ਹਾਂ ਦੇ ਸਸਕਾਰ ਲਈ 42 ਹਜ਼ਾਰ ਡਾਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੈਨੇਸੀ (Vikram Sehajpal) : ਸੜਕ ਦੁਰਘਟਨਾ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਇਹ ਘਟਨਾ ਅਮਰੀਕਾ ਦੇ ਟੈਨੇਸੀ ਰਾਜ ਦੇ ਸਾਊਥ ਨੈਸ਼ਵਿਲੇ ਵਿਚ ਵਾਪਰੀ। 23 ਸਾਲ ਦੀ ਜੂਡੀ ਸਟੇਨਲੀ ਤੇ 26 ਸਾਲਾ ਵੈਭਵ ਗੋਪੀਸ਼ੈਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਤੋਂ ਬੀਏ ਕਰ ਰਹੇ ਸਨ। ਦੋਵਾਂ ਦੇ ਜਮਾਤੀਆਂ ਨੇ ਭਾਰਤ ਵਿਚ ਉਨ੍ਹਾਂ ਦੇ ਸਸਕਾਰ ਲਈ 42 ਹਜ਼ਾਰ ਡਾਲਰ (ਕਰੀਬ 30 ਲੱਖ ਰੁਪਏ) ਤੋਂ ਜ਼ਿਆਦਾ ਦਾ ਫੰਡ ਇਕੱਠਾ ਕੀਤਾ ਹੈ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ 28 ਨਵੰਬਰ ਦੀ ਰਾਤ ਕਿਸੇ ਨੇ ਸਟੇਨਲੀ ਅਤੇ ਗੋਪੀਸ਼ੈਟੀ ਨੂੰ ਟੱਕਰ ਮਾਰੀ ਅਤੇ ਫਿਰ ਭੱਜ ਨਿਕਲਿਆ। ਮੈਟਰੋ ਨੈਸ਼ਵਿਲੇ ਪੁਲਿਸ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਇਸ ਹਾਦਸੇ ਵਿਚ ਸ਼ਾਮਲ ਪਿਕਅਪ ਟਰੱਕ ਦੇ ਮਾਲਕ ਡੇਵਿਡ ਟੋਰੇਸ (26) ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਟੋਰੇਸ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਉਸ ਦਾ ਡੀਐੱਨਏ ਨਮੂਨਾ ਲੈ ਲਿਆ ਗਿਆ ਹੈ।

ਪੁਲਿਸ ਅਨੁਸਾਰ ਟੋਰੇਸ ਦੇ ਟਰੱਕ ਨੇ ਉਸ ਕਾਰ (ਨਿਸ਼ਾਨ ਸੈਂਟਰਾ) ਨੂੰ ਟੱਕਰ ਮਾਰੀ ਸੀ ਜਿਸ ਵਿਚ ਦੋਵੇਂ ਭਾਰਤੀ ਵਿਦਿਆਰਥੀ ਸਵਾਰ ਸਨ। ਟੀਵੀ ਚੈਨਲ ਨਿਊਜ਼ 9 ਮੁਤਾਬਿਕ ਪਿਕਅਪ ਟਰੱਕ ਤੇਜ਼ ਰਫ਼ਤਾਰ ਵਿਚ ਸੀ ਅਤੇ ਉਸ ਨੇ ਰੈੱਡ ਲਾਈਟ ਦਾ ਉਲੰਘਣ ਕਰਦੇ ਹੋਏ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਕਾਰ ਸੜਕ ਤੋਂ ਉਤਰ ਗਈ ਅਤੇ ਦਰੱਖਤ ਨਾਲ ਜਾ ਟਕਰਾਈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!