|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਫ਼ਗਾਨਿਸਤਾਨ 'ਚ ਅਮਰੀਕੀ ਫ਼ੌਜ ਦਾ ਹਵਾਈ ਹਮਲਾ ਮਾਰੇ ਗਏ 90 ਅੱਤਵਾਦੀ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਲਗਾਤਾਰ ਵਾਰਤਾ ਅਤੇ ਸੁਲਾਹ ਦੇ ਯਤਨਾਂ ਪਿੱਛੋਂ ਵੀ ਅਫ਼ਗਾਨਿਸਤਾਨ ਵਿਚ ਹਿੰਸਾ ਘੱਟ ਨਾ ਹੋਣ 'ਤੇ ਅਮਰੀਕਾ ਨੇ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ 90 ਤਾਲਿਬਾਨੀ ਅੱਤਵਾਦੀ ਮਾਰੇ ਗਏ। ਅਮਰੀਕੀ ਫ਼ੌਜ ਨੇ ਇਨ੍ਹਾਂ ਹਵਾਈ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਅਮਰੀਕਾ-ਤਾਲਿਬਾਨ ਸਮਝੌਤੇ ਪਿੱਛੋਂ ਇਹ ਪਹਿਲੀ ਵੱਡੀ ਕਾਰਵਾਈ ਹੈ। ਕੰਧਾਰ ਸੂਬੇ ਦੇ

NRI Post Desk · 2175 ਦਿਨ ਪਹਿਲਾਂ · ਅੱਪਡੇਟ 2175 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਫ਼ਗਾਨਿਸਤਾਨ 'ਚ ਅਮਰੀਕੀ ਫ਼ੌਜ ਦਾ ਹਵਾਈ ਹਮਲਾ ਮਾਰੇ ਗਏ 90 ਅੱਤਵਾਦੀ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਲਗਾਤਾਰ ਵਾਰਤਾ ਅਤੇ ਸੁਲਾਹ ਦੇ ਯਤਨਾਂ ਪਿੱਛੋਂ ਵੀ ਅਫ਼ਗਾਨਿਸਤਾਨ ਵਿਚ ਹਿੰਸਾ ਘੱਟ ਨਾ ਹੋਣ 'ਤੇ ਅਮਰੀਕਾ ਨੇ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ 90 ਤਾਲਿਬਾਨੀ ਅੱਤਵਾਦੀ ਮਾਰੇ ਗਏ। ਅਮਰੀਕੀ ਫ਼ੌਜ ਨੇ ਇਨ੍ਹਾਂ ਹਵਾਈ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਅਮਰੀਕਾ-ਤਾਲਿਬਾਨ ਸਮਝੌਤੇ ਪਿੱਛੋਂ ਇਹ ਪਹਿਲੀ ਵੱਡੀ ਕਾਰਵਾਈ ਹੈ। ਕੰਧਾਰ ਸੂਬੇ ਦੇ ਝਾਰੀ ਜ਼ਿਲ੍ਹੇ ਵਿਚ ਅਫ਼ਗਾਨ ਫ਼ੌਜ ਦੀ ਇਕ ਜਾਂਚ ਚੌਕੀ 'ਤੇ ਤਾਲਿਬਾਨੀ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਨੂੰ ਨਾਕਾਮ ਕਰਨ ਲਈ ਹੀ ਅਮਰੀਕਾ ਨੇ ਹਵਾਈ ਹਮਲੇ ਕੀਤੇ।

ਸੰਬੰਧਿਤ ਖ਼ਬਰਾਂ

ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਪ੍ਰਰੈੱਸ ਵਾਰਤਾ ਕਰ ਕੇ ਦੱਸਿਆ ਕਿ ਹਮਲੇ ਵਿਚ 90 ਤਾਲਿਬਾਨੀ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਤਾਲਿਬਾਨ ਨੇ ਕੰਧਾਰ ਦੇ ਪੰਜਵਾਨ, ਝਾਰੀ, ਅਰਘਰਦਾਵ ਅਤੇ ਮੇਵਾਂਡ ਜ਼ਿਲਿ੍ਹਆਂ ਵਿਚ ਹਮਲਾ ਕੀਤਾ ਸੀ। ਇਸ ਹਮਲੇ ਪਿੱਚੋਂ 15 ਬਾਰੂਦੀ ਸੁਰੰਗਾਂ ਨਕਾਰਾ ਕੀਤੀਆਂ ਗਈਆਂ ਹਨ। ਉਧਰ, ਅਮਰੀਕੀ ਫ਼ੌਜ ਦੇ ਬੁਲਾਰੇ ਕਰਨਲ ਸੋਨੀ ਨੇ ਟਵਿੱਟਰ 'ਤੇ ਹਵਾਈ ਹਮਲਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਝਾਰੀ ਜ਼ਿਲ੍ਹੇ ਵਿਚ ਅਫ਼ਗਾਨ ਫ਼ੌਜ ਦੀ ਚੌਕੀ 'ਤੇ ਹਮਲਾ ਕੀਤਾ ਸੀ, ਉਸ ਪਿੱਛੋਂ ਹਵਾਈ ਹਮਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ ਅਮਰੀਕਾ-ਅਫ਼ਗਾਨ ਸਮਝੌਤੇ ਤਹਿਤ ਹੀ ਕੀਤੇ ਗਏ ਹਨ। ਫ਼ੌਜ ਦੇ ਬੁਲਾਰੇ ਨੇ ਤਾਲਿਬਾਨ ਦੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਵਾਈ ਹਮਲੇ ਨਾਗਰਿਕ ਖੇਤਰ ਵਿਚ ਕੀਤੇ ਗਏ। ਦੱਸ ਦਈਏ ਕਿ ਤਾਲਿਬਾਨ ਦੇ ਬੁਲਾਰੇ ਨੇ 90 ਤਾਲਿਬਾਨ ਅੱਤਵਾਦੀਆਂ ਦੇ ਮਾਰੇ ਜਾਣ ਦਾ ਖੰਡਨ ਕੀਤਾ ਹੈ। ਦੋਸ਼ ਲਗਾਇਆ ਗਿਆ ਹੈ ਕਿ ਇਹ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!