|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਵਲੋਂ 10 ਰੂਸੀ ਸਫ਼ੀਰਾਂ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ

ਵਾਸ਼ਿੰਗਟਨ (ਦੇਵ ਇੰਦਰਜੀਤ)- ਵ੍ਹਾਈਟ ਹਾਊਸ ਨੇ ਰੂਸ ਖ਼ਿਲਾਫ਼ ਪਾਬੰਦੀਆਂ ਦੇ ਨਵੇਂ ਐਲਾਨ ਕਰਦਿਆਂ 10 ਰੂਸੀ ਸਫ਼ੀਰਾਂ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਚੋਣਾਂ ’ਚ ਦਖ਼ਲ ਅਤੇ ਸੰਘੀ ਸਰਕਾਰ ਦੀਆਂ ਏਜੰਸੀਆਂ ਨੂੰ ਹੈਕ ਕਰਨ ਵਿਰੁੱਧ ਅਮਰੀਕਾ ਨੇ ਇਹ ਕਦਮ ਉਠਾਇਆ ਹੈ। ਇਸ ਦੇ ਨਾਲ ਅਮਰੀਕਾ ਨੇ ਰੂਸ ਦੇ ਕਰੀਬ 3 ਦਰਜਨ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਵੀ

NRI Post Desk · 2050 ਦਿਨ ਪਹਿਲਾਂ · ਅੱਪਡੇਟ 2050 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਵਲੋਂ 10 ਰੂਸੀ ਸਫ਼ੀਰਾਂ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ)- ਵ੍ਹਾਈਟ ਹਾਊਸ ਨੇ ਰੂਸ ਖ਼ਿਲਾਫ਼ ਪਾਬੰਦੀਆਂ ਦੇ ਨਵੇਂ ਐਲਾਨ ਕਰਦਿਆਂ 10 ਰੂਸੀ ਸਫ਼ੀਰਾਂ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਚੋਣਾਂ ’ਚ ਦਖ਼ਲ ਅਤੇ ਸੰਘੀ ਸਰਕਾਰ ਦੀਆਂ ਏਜੰਸੀਆਂ ਨੂੰ ਹੈਕ ਕਰਨ ਵਿਰੁੱਧ ਅਮਰੀਕਾ ਨੇ ਇਹ ਕਦਮ ਉਠਾਇਆ ਹੈ। ਇਸ ਦੇ ਨਾਲ ਅਮਰੀਕਾ ਨੇ ਰੂਸ ਦੇ ਕਰੀਬ 3 ਦਰਜਨ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ।

ਸੰਬੰਧਿਤ ਖ਼ਬਰਾਂ

ਅਮਰੀਕਾ ਨੇ ਪਹਿਲੀ ਵਾਰ ਸਪੱਸ਼ਟ ਤੌਰ ’ਤੇ ਮੰਨਿਆ ਹੈ ਕਿ ਰੂਸੀ ਖ਼ੁਫ਼ੀਆ ਏਜੰਸੀਆਂ ਉਸ ਦੇ ਕੰਮਕਾਜ ’ਚ ਦਖ਼ਲ ਦੇ ਰਹੀਆਂ ਸਨ। ਬਾਇਡਨ ਸਰਕਾਰ ਮੁਤਾਬਕ ਰੂਸੀ ਹੈਕਰਾਂ ਨੇ ਅਮਰੀਕਾ ਦੇ ਸਾਫ਼ਟਵੇਅਰਾਂ ’ਚ ਵਾਇਰਸ ਪਾ ਕੇ ਉਨ੍ਹਾਂ ਨੂੰ ਹੈਕ ਕਰਕੇ ਖ਼ੁਫ਼ੀਆ ਜਾਣਕਾਰੀ ਹਾਸਲ ਕਰ ਲਈ ਸੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਇਹ ਵੀ ਦੋਸ਼ ਲਾਇਆ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਡੋਨਲਡ ਟਰੰਪ ਨੂੰ ਚੋਣਾਂ ’ਚ ਜਿਤਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!