|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸਾਊਥ ਚੀਨ ਸਾਗਰ 'ਚ ਅਮਰੀਕਾ ਆਸਟ੍ਰੇਲੀਆ ਨੇ ਕੀਤਾ ਯੁੱਧ ਅਭਿਆਸ

ਬ੍ਰਿਸਬੇਨ (ਦੇਵ ਇੰਦਰਜੀਤ) : ਇਸ ’ਚ ਜਹਾਜ਼ਾਂ ਦੀ ਫਿਰ ਤੋਂ ਸਪਲਾਈ, ਹੈਲੀਕਾਪਟਰ ਮੁਹਿੰਮ ਦੇ ਪ੍ਰਭਾਵ ਦੀ ਜਾਂਚ ਤੇ ਗੋਲੇ ਦਾਗਣ ਵਰਗੇ ਅਭਿਆਸ ਸ਼ਾਮਲ ਸਨ। ਰੋਜ਼ਾਨਾ ਹੋਣ ਵਾਲੀ ਕਾਨਫਰੰਸ ’ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ‘ਅਜਿਹੀਆਂ ਚੀਜ਼ਾਂ ਕਰਨੀ ਚਾਹੀਦੀਆਂ ਹਨ, ਜੋ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਉਚਿਤ ਹੋਣ, ਨਾ ਕਿ ਇਥ

NRI Post Desk · 1993 ਦਿਨ ਪਹਿਲਾਂ · ਅੱਪਡੇਟ 1993 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਊਥ ਚੀਨ ਸਾਗਰ 'ਚ ਅਮਰੀਕਾ ਆਸਟ੍ਰੇਲੀਆ ਨੇ ਕੀਤਾ ਯੁੱਧ ਅਭਿਆਸ
📷 NRI Post Desk

ਬ੍ਰਿਸਬੇਨ (ਦੇਵ ਇੰਦਰਜੀਤ) : ਇਸ ’ਚ ਜਹਾਜ਼ਾਂ ਦੀ ਫਿਰ ਤੋਂ ਸਪਲਾਈ, ਹੈਲੀਕਾਪਟਰ ਮੁਹਿੰਮ ਦੇ ਪ੍ਰਭਾਵ ਦੀ ਜਾਂਚ ਤੇ ਗੋਲੇ ਦਾਗਣ ਵਰਗੇ ਅਭਿਆਸ ਸ਼ਾਮਲ ਸਨ। ਰੋਜ਼ਾਨਾ ਹੋਣ ਵਾਲੀ ਕਾਨਫਰੰਸ ’ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ‘ਅਜਿਹੀਆਂ ਚੀਜ਼ਾਂ ਕਰਨੀ ਚਾਹੀਦੀਆਂ ਹਨ, ਜੋ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਉਚਿਤ ਹੋਣ, ਨਾ ਕਿ ਇਥੇ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

ਸੰਬੰਧਿਤ ਖ਼ਬਰਾਂ

ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਤੇ ਆਸਟਰੇਲੀਆ ਦੇ ਦੱਖਣੀ ਚੀਨ ਸਾਗਰ ’ਚ ਹਾਲ ਹੀ ਦੇ ਸਮੁੰਦਰੀ ਅਭਿਆਸ ਨੂੰ ਸ਼ਕਤੀ ਪ੍ਰਦਰਸ਼ਨ ਕਰਾਰ ਦਿੱਤਾ। ਚੀਨ ਰਣਨੀਤਕ ਤੌਰ ’ਤੇ ਅਹਿਮ ਇਸ ਸਮੁੰਦਰੀ ਖੇਤਰ ’ਤੇ ਆਪਣਾ ਦਾਅਵਾ ਕਰਦਾ ਰਹਿੰਦਾ ਹੈ। ਅਮਰੀਕਾ ਦੀ ਜਲ ਸੈਨਾ ਦੇ ਸੱਤਵੇਂ ਬੇੜੇ ਨੇ ਦੱਸਿਆ ਕਿ ਗਾਈਡਿਡ ਮਿਜ਼ਾਈਲ ਵਿਨਾਸ਼ਕਾਰੀ ਯੂੁ. ਐੱਨ. ਐੱਸ. ਕਰਤਿਸ ਵਿਲਬਰ ਤੇ ਰਾਇਲ ਆਸਟਰੇਲੀਆਈ ਜਲ ਸੈਨਾ ਦੇ ਜੰਗੀ ਜਹਾਜ਼ ਐੱਚ. ਐੱਮ. ਏ. ਐੱਸ. ਬਲਾਰੈਟ ਨੇ ਦੱਖਣੀ ਚੀਨ ਸਾਗਰ ’ਚ ਇਕ ਹਫਤੇ ਦਾ ਸਾਂਝਾ ਅਭਿਆਸ ਪੂਰਾ ਕੀਤਾ।

ਅਮਰੀਕਾ ਤੇ ਚੀਨ ਦੇ ਗੁਆਂਢੀ ਦੇਸ਼ ਪੂੁਰੇ ਦੱਖਣੀ ਚੀਨ ਸਾਗਰ ’ਤੇ ਉਸ ਦੇ ਦਾਅਵੇ ਨੂੰ ਖਾਰਿਜ ਕਰਦੇ ਹਨ। ਇਸ ਖੇਤਰ ’ਚ ਸਾਲਾਨਾ ਤਕਰੀਬਨ 5 ਖਰਬ ਅਮਰੀਕੀ ਡਾਲਰ ਦਾ ਕਾਰੋਬਾਰ ਹੁੰਦਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!