|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਨੇ ਚੀਨੀ ਸਮੂਹ ਦੀਆਂ 5 ਕੰਪਨੀਆਂ ਨੂੰ ਕਾਲੀ-ਸੂਚੀ 'ਚ ਪਾਇਆ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਨੇ ਰਾਸ਼ਟਰਪਤੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੁਪਰ ਕੰਪਿਉਟਿੰਗ ਖੇਤਰ ਵਿੱਚ ਕੰਮ ਕਰਨ ਵਾਲਿਆਂ 5 ਚੀਨੀ ਕੰਪਨੀਆਂ ਦੇ ਸਮੂਹਾਂ ਨੂੰ ਕਾਲੀ-ਸੂਚੀ ਵਿੱਚ ਪਾ ਦਿੱਤਾ ਹੈ। ਅਮਰੀਕਾ ਦੇ ਵਪਾਰਕ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਕਾਰਵਾਈ ਕੀਤੀ। ਅਮਰੀਕਾ ਦੇ ਵਪਾਰਕ ਵਿਭਾਗ ਦੇ ਇਸ ਕਦਮ ਨਾਲ ਅਗਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਨੇ ਰਾਸ਼ਟਰਪਤੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੁਪਰ ਕੰਪਿਉਟਿੰਗ ਖੇਤਰ ਵਿੱਚ ਕੰਮ ਕਰਨ ਵਾਲਿਆਂ 5 ਚੀਨੀ ਕੰਪਨੀਆਂ ਦੇ ਸਮੂਹਾਂ ਨੂੰ ਕਾਲੀ-ਸੂਚੀ ਵਿੱਚ ਪਾ ਦਿੱਤਾ ਹੈ। ਅਮਰੀਕਾ ਦੇ ਵਪਾਰਕ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਕਾਰਵਾਈ ਕੀਤੀ। ਅਮਰੀਕਾ ਦੇ ਵਪਾਰਕ ਵਿਭਾਗ ਦੇ ਇਸ ਕਦਮ ਨਾਲ ਅਗਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਚੀਨੀ ਹਮ-ਰੁਤਬਾ ਸ਼ੀ ਚਿੰਨਫ਼ਿੰਗ ਨਾਲ ਹੋਣ ਵਾਲੀ ਗੱਲਬਾਤ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਅਮਰੀਕਾ ਅਤੇ ਚੀਨ ਵਿਸ਼ਵ ਦੀਆਂ ਦੋ ਵੱਡੀਆਂ ਅਰਥ-ਵਿਵਸਾਥਾਂ ਵਪਾਰ ਵਿਵਾਦਾਂ ਤੋਂ ਗੁਜ਼ਰ ਰਹੀ ਹੈ।

ਸੰਬੰਧਿਤ ਖ਼ਬਰਾਂ

ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਹੋ ਰਹੀ ਹੈ। ਇੰਨ੍ਹਾਂ 5 ਕੰਪਨੀਆਂ ਵਿੱਚ ਸੁਪਰ ਕੰਪਿਉਟਰ ਬਣਾਉਣ ਵਾਲੀ ਸੁਗੋਨ ਵੀ ਸ਼ਾਮਲ ਹੈ। ਇਹ ਮੁੱਖ ਤੌਰ 'ਤੇ ਅਮਰੀਕਾ ਦੀ ਇੰਟੇਲ, ਐਨਵੀਡਿਆ ਅਤੇ ਐਡਵਾਂਸ ਮਾਇਕਰੋ ਡਿਵਾਇਸਾਂ ਵਰਗੀਆਂ ਕੰਪਨੀਆਂ ਦੇ ਉਪਕਰਣਾਂ ਦੀ ਸਪਲਾਈ 'ਤੇ ਨਿਰਭਰ ਕਰਦੀ ਹੈ। ਨਾਲ ਹੀ ਸੁਗੋਨ ਦੀਆਂ ਤਿੰਨ ਸਾਥੀ ਕੰਪਨੀਆਂ ਨੂੰ ਵੀ ਕਾਲੀ ਸੂਚੀ ਵਿੱਚ ਪਾਇਆ ਹੈ। ਇਸ ਤੋਂ ਇਲਾਵਾ ਵੁਕਸੀ ਜਿਆਂਗਨਨ ਇੰਸਟੀਚਿਉਟ ਆਫ਼ ਕੰਪਿਉਟਿੰਗ ਤਕਨਾਲੋਜੀ ਨੂੰ ਵੀ ਇਸ ਸੂਚੀ ਵਿੱਚ ਪਾਇਆ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!