|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਬਾਰਡਰ ਪੈਟ੍ਰੋਲ ਏਜੇਂਟਾਂ ਨੇ ਭੱਦੇ ਤਰੀਕੇ ਨਾਲ ਉਡਾਇਆ ਅਮਰੀਕੀ ਨੁਮਾਇੰਦੇ ਅਤੇ ਪ੍ਰਵਾਸੀਆਂ ਦੀ ਮੌਤ ਦਾ ਮਜ਼ਾਕ

ਵਾਸ਼ਿੰਗਟਨ , 03 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ , 03 ਜੁਲਾਈ ( NRI MEDIA )

ਅਮਰੀਕੀ ਸੀਮਾ ਸ਼ੁਲਕ ਅਤੇ ਸਰਹੱਦ ਸੁਰੱਖਿਆ ਦਾ ਕਹਿਣਾ ਹੈ ਕਿ ਬਾਰਡਰ ਪੈਟ੍ਰੋਲ ਏਜੇਂਟਾਂ ਦੇ ਇਕ ਫੇਸਬੁੱਕ ਪੇਜ ਵੱਲੋਂ ਕੀਤੀਆਂ ਗਈਆਂ ਜਾਤੀਵਾਦੀ ਤੇ ਲਿੰਗਕ ਟਿੱਪਣੀਆਂ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ , ਇਸ 9,500 ਮੈਂਬਰਾਂ ਵਾਲੇ ਬਾਰਡਰ ਪੈਟ੍ਰੋਲ ਏਜੇਂਟਾਂ ਅਤੇ ਪੋਸਟ ਗਾਰਡਾਂ ਲਈ ਬਣੇ ਖੂਫੀਆ ਸਮੂਹ ਦੇ ਖਿਲਾਫ ਇਕ ਰਿਪੋਰਟ ਜਾਰੀ ਕੀਤੀ ਗਈ ਸੀ , ਇਸ ਗਰੁੱਪ ਦੇ ਵਿਚ ਬਹੁਤ ਹੀ ਨੀਚ, ਭੱਦੇ ਅਤੇ ਅਸ਼ਲੀਲ ਤਰ੍ਹਾਂ ਦੇ ਚੁਟਕੁਲੇ ਸਨ। ਇਸਤੋਂ ਅਲਾਵਾ ਇਸ ਗਰੁੱਪ ਦੇ ਵਿਚ ਅਮਰੀਕੀ ਨੁਮਾਈਂਦੇ ਅਲੇਕਜ਼ੈਂਡਰਿਯਾ ਓਕੈਸਿਓ ਕਾਰਤੇਜ਼ ਬਾਰੇ ਵੀ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਸਨ।

ਸੰਬੰਧਿਤ ਖ਼ਬਰਾਂ

ਅਜੇ ਤਕ ਇਸ ਰਿਪੋਰਟ ਦੇ ਵਿਚ ਸ਼ਾਮਿਲ ਸਮਗਰੀ ਦੀ ਜਾਂਚ ਨਹੀਂ ਕੀਤੀ ਗਈ ਹੈ ਜੋ ਕਿ ਗਰੁੱਪ ਦੇ ਸਕਰੀਨ ਸ਼ੋਟ ਤੋਂ ਮਿਲੀਆਂ ਸੀ। ਪ੍ਰੋਪਬ੍ਲਿਕਾ ਦਾ ਕਹਿਣਾ ਹੈ ਕਿ, ਇਹ ਪੋਸਟ ਬਾਰਡਰ ਪੈਟ੍ਰੋਲ ਏਜੇਂਸੀ ਦੇ ਏਜੇਂਟਾਂ ਦਾ ਹੀ ਫੇਸਬੁੱਕ ਗਰੁੱਪ ਹੈ, ਜਿਸਦਾ ਨਾਮ ਆਈ ਐਮ 10-15 ਰੱਖਿਆ ਹੈ, ਗਰੁੱਪ ਦਾ ਇਹ ਨਾਮ ਇਕ ਕੋਡ ਵੱਜੋਂ ਰੱਖਿਆ ਗਿਆ ਹੈ ਜਿਸਦਾ ਅਰਥ ਹੈ ਏਲੀਯਨ ਇਨ ਕਸਟਡੀ ਜਾਣੀ ਕਿ ਪਰਵਾਸੀ ਸੈਂਟਰ ਵਿਚ ਆਉਣ ਵਾਲੇ ਪਰਵਾਸੀ।

ਅਮਰੀਕਾ ਦੇ ਆਫ਼ਿਸ ਓਫ ਪ੍ਰੋਫੈਸ਼ਨਲ ਰੇਸਪੋਨਸਿਬਿਲਿਟੀ ਦੇ ਅੱਸੀਸਟੈਂਟ ਕਮਿਸ਼ਨਰ ਮੈਥੀਉ ਕਲੀਨ ਦਾ ਕਹਿਣਾ ਹੈ ਕਿ ਸੀ. ਬੀ. ਪੀ. ਨੂੰ ਇਸ ਗਤੀਵਿਧੀ ਜਿਸ ਵਿਚ ਕਈ ਸੀ. ਬੀ. ਪੀ. ਕਰਮਚਾਰੀ ਵੀ ਸ਼ਾਮਿਲ ਹੋ ਸਕਦੇ ਹਨ , ਉਨ੍ਹਾਂ ਕਿਹਾ ਕਿ ਇਸਦੀ ਸੂਚਨਾ ਮਿਲਣ ਮਗਰੋਂ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ , ਇਸਦੇ ਨਾਲ ਹੀ ਅਮਰੀਕੀ ਬਰਦਾਰ ਪੇਟਰੋਲਿੰਗ ਚੀਫ ਕਾਰਲਾ ਪ੍ਰੋਵੋਸਟ ਨੇ ਕਿਹਾ ਕਿ "ਇਹ ਬਿਲਕੁਲ ਅਣਉਚਿਤ ਹੈ, ਮੈਂ ਆਪਣੇ ਏਜੇਂਟਾਂ ਨੂੰ ਪ੍ਰਤੀਦਿਨ ਦੇਖਦਾ ਹਾਂ ਅਤੇ ਉਨ੍ਹਾਂ ਤੋਂ ਜੋ ਉਮੀਦ ਰੱਖਦਾ ਹੈ ਇਹ ਉਸ ਇਕਸਾਰਤਾ ਅਤੇ ਸਨਮਾਨ ਦੇ ਵਿਰੁੱਧ ਹੈ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!