|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਉਈਗਰ ਮੁਸਲਿਮਾਂ ਦੇ ਕਤਲੇਆਮ ਤੇ ਭਿੜੇ ਅਮਰੀਕਾ-ਚੀਨ

ਅੰਮ੍ਰਿਤਸਰ,(ਦੇਵ ਇੰਦਰਜੀਤ) :ਅਮਰੀਕਾ ਅਤੇ ਚੀਨ ਵਿਚਕਾਰ ਸੰਯੁਕਤ ਰਾਸ਼ਟਰ 'ਚ ਕੌਮਾਂਤਰੀ ਨਸਲੀ ਭੇਦਭਾਵ ਰੋਕੂ ਦਿਵਸ ਪ੍ਰਰੋਗਰਾਮ ਦੌਰਾਨ ਇਹ ਟਕਰਾਅ ਦੇਖਣ ਨੂੰ ਮਿਲਿਆ। ਅਮਰੀਕੀ ਰਾਜਦੂਤ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਗ਼ੁਲਾਮੀ ਦੁਨੀਆ ਦੇ ਹਰ ਕੋਨੇ ਵਿਚ ਮੌਜੂਦ ਹੈ। ਇਸੇ ਤਰ੍ਹਾਂ ਨਸਲਵਾਦ ਵੀ ਇਕ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਸਰਕਾਰ ਨੇ ਸ਼ਿਨਜਿਆਂਗ ਸੂਬੇ ਵਿਚ ਉਈਗ

NRI Post Desk · 2077 ਦਿਨ ਪਹਿਲਾਂ · ਅੱਪਡੇਟ 2077 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਈਗਰ ਮੁਸਲਿਮਾਂ ਦੇ ਕਤਲੇਆਮ ਤੇ ਭਿੜੇ ਅਮਰੀਕਾ-ਚੀਨ
📷 NRI Post Desk

ਅੰਮ੍ਰਿਤਸਰ,(ਦੇਵ ਇੰਦਰਜੀਤ) :ਅਮਰੀਕਾ ਅਤੇ ਚੀਨ ਵਿਚਕਾਰ ਸੰਯੁਕਤ ਰਾਸ਼ਟਰ 'ਚ ਕੌਮਾਂਤਰੀ ਨਸਲੀ ਭੇਦਭਾਵ ਰੋਕੂ ਦਿਵਸ ਪ੍ਰਰੋਗਰਾਮ ਦੌਰਾਨ ਇਹ ਟਕਰਾਅ ਦੇਖਣ ਨੂੰ ਮਿਲਿਆ। ਅਮਰੀਕੀ ਰਾਜਦੂਤ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਗ਼ੁਲਾਮੀ ਦੁਨੀਆ ਦੇ ਹਰ ਕੋਨੇ ਵਿਚ ਮੌਜੂਦ ਹੈ। ਇਸੇ ਤਰ੍ਹਾਂ ਨਸਲਵਾਦ ਵੀ ਇਕ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਸਰਕਾਰ ਨੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਿਮਾਂ ਅਤੇ ਹੋਰ ਘੱਟ ਗਿਣਤੀ ਸਮੂਹਾਂ ਖ਼ਿਲਾਫ਼ ਕਤਲੇਆਮ ਅਤੇ ਮਾਨਵਤਾ ਵਿਰੁੱਧ ਅਪਰਾਧ ਕੀਤੇ।

ਸੰਬੰਧਿਤ ਖ਼ਬਰਾਂ

ਦੋਵਾਂ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ। ਅਮਰੀਕਾ ਨੇ ਚੀਨ 'ਤੇ ਉਈਗਰ ਮੁਸਲਿਮਾਂ ਅਤੇ ਹੋਰ ਘੱਟ ਗਿਣਤੀਆਂ ਦੇ ਕਤਲੇਆਮ ਦੇ ਦੋਸ਼ ਲਾਏ। ਇਸ ਦੇ ਜਵਾਬ 'ਚ ਚੀਨ ਨੇ ਅਮਰੀਕਾ 'ਤੇ ਭੇਦਭਾਵ ਅਤੇ ਨਫ਼ਰਤ ਫੈਲਾਉਣ ਦੇ ਦੋਸ਼ ਲਾਏ। ਇਸ ਤੋਂ ਪਹਿਲੇ ਅਮਰੀਕਾ ਅਤੇ ਚੀਨ ਵਿਚਕਾਰ ਅਲਾਸਕਾ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਵਿਚਕਾਰ ਕੈਮਰੇ ਦੇ ਸਾਹਮਣੇ ਬਹਿਸਬਾਜ਼ੀ ਹੋਈ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!