|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਨੂੰ ਅਮਰੀਕਾ ਨੇ ਕੀਤਾ ਭਾਰਤ ਹਵਾਲੇ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤੀ ਅਪਰਾਧੀ ਉਬੈਦੁੱਲਾ ਅੱਬਦੁਲਰਸ਼ੀਦ ਰੇਡੀਓਵਾਲਾ (46) ਨੂੰ ਅਮਰੀਕਾ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਮੰਗਲਵਾਰ ਨੂੰ ਇਸ ਬਾਰੇ ਔਫੀਸ਼ੀਅਲ ਬਿਆਨ ਦਿੱਤਾ ਗਿਆ। ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦਾ ਕਤਲ ਦੀ ਕੋਸ਼ਿਸ਼ ਕਰਨ ਤੇ ਫ਼ਿਲਮਕ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤੀ ਅਪਰਾਧੀ ਉਬੈਦੁੱਲਾ ਅੱਬਦੁਲਰਸ਼ੀਦ ਰੇਡੀਓਵਾਲਾ (46) ਨੂੰ ਅਮਰੀਕਾ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਮੰਗਲਵਾਰ ਨੂੰ ਇਸ ਬਾਰੇ ਔਫੀਸ਼ੀਅਲ ਬਿਆਨ ਦਿੱਤਾ ਗਿਆ। ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦਾ ਕਤਲ ਦੀ ਕੋਸ਼ਿਸ਼ ਕਰਨ ਤੇ ਫ਼ਿਲਮਕਾਰ ਕਰੀਨ ਮੋਰਾਨੀ ‘ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ। ਮਕੋਕਾ ਅਦਾਲਤ ਵੱਲੋਂ ਰੇਡੀਓਵਾਲਾ ਖਿਲਾਫ ਨਵਾਂ ਗੈਰਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ 2015 ‘ਚ ਸੀਬੀਆਈ ਦੇ ਕਹਿਣ ‘ਤੇ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।

ਸੰਬੰਧਿਤ ਖ਼ਬਰਾਂ

ਅਮਰੀਕੀ ਆਈਸੀਈ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਰੇਡੀਓਵਾਲਾ ਨੂੰ ਅਮਰੀਕਾ ‘ਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਦੇ ਇਲਜ਼ਾਮ ‘ਚ ਨਿਊਜਰਸੀ ਦੇ ਇਸਲੀਨ ਤੋਂ ਈਆਰਓ ਨੇ ਸਤੰਬਰ 2017 ‘ਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਇਸ ਜੱਜ ਨੇ ਉਸ ਨੂੰ ਭਾਰਤ ਭੇਜਣ ਦਾ ਆਦੇਸ਼ ਦਿੱਤਾ ਸੀ। ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪੇ ਜਾਣ ਤਕ ਰੇਡੀਓਵਾਲਾ ਈਆਰਓ ਨੇਵਾਰਕ ਦੀ ਹਿਰਾਸਤ ‘ਚ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!