|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਅਮਰੀਕੀ ਕੰਪਨੀ ਨੇ ਹਰ ਮੁਲਾਜ਼ਮ ਨੂੰ ਦਿੱਤਾ 36 ਲੱਖ ਦਾ ਕ੍ਰਿਸਮਸ ਬੋਨਸ

ਵਾਸ਼ਿੰਗਟਨ ਡੈਸਕ (Vikram Sehajpal) : ਹਰ ਕੰਪਨੀ ਦੇ ਮੁਲਾਜ਼ਮ ਦਾ ਚਾਅ ਹੁੰਦਾ ਹੈ ਕਿ ਉਸ ਨੂੰ ਕੰਪਨੀ ਮੋਟਾ ਵਲੋਂ ਬੋਨਸ ਮਿਲੇ ਤੇ ਇਕ ਅਮਰੀਕੀ ਰੀਅਲ ਅਸਟੇਟ ਕੰਪਨੀ ਨੇ ਕ੍ਰਿਸਮਸ 'ਤੇ ਆਪਣੇ 198 ਮੁਲਾਜ਼ਮਾਂ ਨੂੰ 10 ਮਿਲੀਅਨ ਡਾਲਰ ਦਾ ਬੋਨਸ ਵੰਡਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਹਿਸਾਬ ਨਾਲ ਹਰ ਮੁਲਾਜ਼ਮ ਨੂੰ ਹੱਥ ਵਿਚ ਕੰਪਨੀ ਨੇ 36 ਲੱਖ ਰੁਪਏ ਦਾ ਬੋਨਸ ਦਿੱਤਾ ਹੈ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਹਰ ਕੰਪਨੀ ਦੇ ਮੁਲਾਜ਼ਮ ਦਾ ਚਾਅ ਹੁੰਦਾ ਹੈ ਕਿ ਉਸ ਨੂੰ ਕੰਪਨੀ ਮੋਟਾ ਵਲੋਂ ਬੋਨਸ ਮਿਲੇ ਤੇ ਇਕ ਅਮਰੀਕੀ ਰੀਅਲ ਅਸਟੇਟ ਕੰਪਨੀ ਨੇ ਕ੍ਰਿਸਮਸ 'ਤੇ ਆਪਣੇ 198 ਮੁਲਾਜ਼ਮਾਂ ਨੂੰ 10 ਮਿਲੀਅਨ ਡਾਲਰ ਦਾ ਬੋਨਸ ਵੰਡਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਹਿਸਾਬ ਨਾਲ ਹਰ ਮੁਲਾਜ਼ਮ ਨੂੰ ਹੱਥ ਵਿਚ ਕੰਪਨੀ ਨੇ 36 ਲੱਖ ਰੁਪਏ ਦਾ ਬੋਨਸ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਇਹ ਬੋਨਸ ਮੁਲਾਜ਼ਮਾਂ ਲਈ ਸਰਪ੍ਰਾਈਜ਼ ਸੀ ਕਿਉਂਕਿ ਉਨ੍ਹਾਂ ਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਕੰਪਨੀ ਦੇ ਮਾਲਕ 81 ਸਾਲ ਦੇ ਐਡਵਰਡ ਸੇਂਟ ਜਾਨ ਨੇ ਆਪਣੇ ਮੁਲਾਜ਼ਮਾਂ ਨੂੰ ਸਰਪਰਾਈਜ਼ ਦਿੰਦੇ ਹੋਏ ਉਨ੍ਹਾਂ ਦੇ ਹੱਥ ਵਿਚ ਇਕ ਲਾਲ ਲਿਫਾਫਾ ਦਿੱਤਾ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਹ ਖੁਸ਼ੀ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਸਾਰੇ ਇਕੱਠੇ ਕ੍ਰਿਸਮਸ ਡਿਨਰ ਕਰ ਰਹੇ ਸਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!