|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਚੀਨ ਨਾਲ ਟਕਰਾਅ 'ਚ ਭਾਰਤ ਦੇ ਨਾਲ ਖੜੇ ਹਾਂ ਅਸੀਂ - ਅਮਰੀਕਾ

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਵ੍ਹਾਈਟ ਹਾਊਸ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿੱਚ ਅਮਰੀਕੀ ਫ਼ੌਜੀ ਉਨ੍ਹਾਂ ਨਾਲ "ਮਜ਼ਬੂਤੀ ਨਾਲ ਖੜੇ ਰਹਿਣਗੇ।" ਨੇਵੀ ਵੱਲੋਂ ਖੇਤਰ 'ਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤੇ ਜਾਣ ਤੋਂ ਬਾਅਦ ਅਧਿਕਾਰੀ ਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਵ੍ਹਾਈਟ ਹਾਊਸ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿੱਚ ਅਮਰੀਕੀ ਫ਼ੌਜੀ ਉਨ੍ਹਾਂ ਨਾਲ "ਮਜ਼ਬੂਤੀ ਨਾਲ ਖੜੇ ਰਹਿਣਗੇ।" ਨੇਵੀ ਵੱਲੋਂ ਖੇਤਰ 'ਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤੇ ਜਾਣ ਤੋਂ ਬਾਅਦ ਅਧਿਕਾਰੀ ਦਾ ਇਹ ਬਿਆਨ ਆਇਆ ਹੈ।ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਮਾਰਕ ਮੈਡੋਜ਼ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੰਦੇਸ਼ ਸਪਸ਼ਟ ਹੈ।

ਸੰਬੰਧਿਤ ਖ਼ਬਰਾਂ

ਅਸੀਂ ਖੜ੍ਹੇ ਹੋ ਕੇ ਚੀਨ ਨੂੰ ਜਾਂ ਕਿਸੀ ਹੋਰ ਨੂੰ ਸਭ ਤੋਂ ਸ਼ਕਤੀਸ਼ਾਲੀ ਜਾਂ ਪ੍ਰਭਾਵਸ਼ਾਲੀ ਤਾਕਤ ਹੋਣ ਦੀ ਕਮਾਨ ਨਹੀਂ ਸੰਭਾਲਣ ਦੇ ਸਕਦੇ, ਫੇਰ ਚਾਹੇ ਉਹ ਉਸ ਖੇਤਰ ਵਿੱਚ ਹੋਵੇ ਜਾਂ ਇੱਥੇ। 'ਮੈਡੋਜ਼ ਨੇ ਕਿਹਾ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਲਈ ਦੋ ਹਵਾਈ ਜਹਾਜ਼ ਕੈਰੀਅਰ ਭੇਜੇ ਹਨ। ਉਨ੍ਹਾਂ ਨੇ ਕਿਹਾ, "ਸਾਡਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੁਨੀਆ ਇਹ ਜਾਣੇ ਕਿ ਸਾਡੇ ਕੋਲ ਅਜੇ ਵੀ ਵਿਸ਼ਵ ਦੀ ਸਰਬੋਤਮ ਸ਼ਕਤੀ ਹੈ।

"ਚੀਨ, ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਖੇਤਰੀ ਵਿਵਾਦਾਂ ਵਿੱਚ ਸ਼ਾਮਲ ਹੈ। ਚੀਨ ਲਗਭਗ ਪੂਰੇ ਦੱਖਣੀ ਚੀਨ ਸਾਗਰ ਦਾ ਦਾਅਵਾ ਕਰਦਾ ਹੈ। ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬ੍ਰੂਨੇਈ ਅਤੇ ਤਾਈਵਾਨ ਦੇ ਵੀ ਇਸ ਖੇਤਰ ਉੱਤੇ ਦਾਅਵੇ ਹਨ।ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਨੇ ਪਿਛਲੇ ਮਹੀਨੇ ਚੀਨੀ ਫ਼ੌਜੀਆਂ ਨਾਲ ਟਕਰਾਅ ਵਿੱਚ ਭਾਰਤੀ ਫ਼ੌਜੀ ਦੇ ਸ਼ਹੀਦ ਹੋਣ ਤੋਂ ਬਾਅਦ ਕਈ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!