|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਪਾਰਟੀ ਨੂੰ ਤਗੜਾ ਝਟਕਾ

ਵਾਸ਼ਿੰਗਟਨ ਡੈਸਕ (Vikram Sehajpal) : ਚੋਣਾਂ ਤੋਂ ਪਹਿਲਾਂ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਤਗੜਾ ਝਟਕਾ ਲੱਗਿਆ ਹੈ। ਕੇਂਟਰੀ ਸੂਬੇ 'ਚ ਗਵਰਨਰ ਦੀ ਕੁਰਸੀ ਗਰਵਾਉਣ ਦੇ ਨਾਲ ਹੀ ਪਾਰਟੀ ਨੂੰ ਵਰਜੀਨੀਆ ਦੀ ਵਿਧਾਨ ਸਭਾ 'ਚ ਵੀ ਜ਼ਬਰਦਸਤ ਨੁਕਸਾਨ ਹੋਇਆ ਹੈ। ਕੇਂਟਕੀ 'ਚ ਗਵਰਨਰ ਦੇ ਅਹੁਦੇ ਮੁੜ ਚੋਣ ਲੜ ਰਹੇ ਰਿਪਬਲਿਕਨ ਪਾਰਟੀ ਦੇ ਮੈਟ ਬੇਵੀਨ ਨੂੰ 5100 ਵੋਟਾਂ ਦੇ ਫ਼ਰਕ ਨਾਲ ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਚੋਣਾਂ ਤੋਂ ਪਹਿਲਾਂ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਤਗੜਾ ਝਟਕਾ ਲੱਗਿਆ ਹੈ। ਕੇਂਟਰੀ ਸੂਬੇ 'ਚ ਗਵਰਨਰ ਦੀ ਕੁਰਸੀ ਗਰਵਾਉਣ ਦੇ ਨਾਲ ਹੀ ਪਾਰਟੀ ਨੂੰ ਵਰਜੀਨੀਆ ਦੀ ਵਿਧਾਨ ਸਭਾ 'ਚ ਵੀ ਜ਼ਬਰਦਸਤ ਨੁਕਸਾਨ ਹੋਇਆ ਹੈ। ਕੇਂਟਕੀ 'ਚ ਗਵਰਨਰ ਦੇ ਅਹੁਦੇ ਮੁੜ ਚੋਣ ਲੜ ਰਹੇ ਰਿਪਬਲਿਕਨ ਪਾਰਟੀ ਦੇ ਮੈਟ ਬੇਵੀਨ ਨੂੰ 5100 ਵੋਟਾਂ ਦੇ ਫ਼ਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੇ ਇੱਥੇ 30 ਫ਼ੀਸਦੀ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ।

ਸੰਬੰਧਿਤ ਖ਼ਬਰਾਂ

ਬੇਵੀਨ ਦੀ ਹਾਰ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਟਰੰਪ ਨੇ ਉਨ੍ਹਾਂ ਦਾ ਚੋਣ ਪ੍ਰਚਾਰ ਕੀਤਾ ਸੀ। ਵਰਜੀਨੀਆ ਦੀ ਵਿਧਾਨ ਸਭਾ ਦੇ ਹੇਠਲੇ ਤੇ ਉੱਚ ਸਦਨ ਦੋਵਾਂ 'ਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਸ ਕਾਰਨ ਕਈ ਦਹਾਕਿਆਂ ਬਾਅਦ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਨੇ ਸੂਬੇ ਦੀ ਵਿਧਾਨ ਸਭਾ 'ਚ ਬਹੁਮਤ ਹਾਸਲ ਕਰ ਲਿਆ ਹੈ। ਡੈਮੋਕ੍ਰੇਟਿਕ ਨੇਤਾ ਰਾਲਫ ਨਾਰਥਹਮ ਪਹਿਲਾਂ ਹੀ ਸੂਬੇ ਦੇ ਗਵਰਨਰ ਦੇ ਅਹੁਦੇ 'ਤੇ ਸਨ।

ਇਨ੍ਹਾਂ ਨਾਕਾਮੀਆਂ ਦੌਰਾਨ ਸੱਤਾਧਾਰੀ ਰਿਪਬਲਿਕਨ ਪਾਰਟੀ ਮਿਸੀਸਿਪੀ 'ਚ ਗਵਰਨਰ ਦਾ ਅਹੁਦਾ ਬਚਾਉਣ 'ਚ ਕਾਮਯਾਬ ਰਹੀ। ਲੈਫਟੀਨੈਂਟ ਗਵਰਨਰ ਟੇਟ ਵਿਰਸ ਛੇ ਫ਼ੀਸਦੀ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰ ਕੇ ਮੁੜ ਵਾਪਸੀ ਕਰਨ 'ਚ ਕਾਮਯਾਬ ਹੋਏ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!