|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨਾਲ ਯੁੱਧ ਨਾ ਹੋਣ ਦੀ ਕੀਤੀ ਉਮੀਦ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਅਤੇ ਇਰਾਨ ਦੇ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਹੈ। ਦੋਹਾਂ ਦੇਸਾਂ ਦੇ ਵਿੱਚ ਹਾਲਾਤ ਯੁੱਧ ਦੀ ਕਗਾਰ 'ਤੇ ਪੁੱਜ ਗਏ ਹਨ। ਜ਼ਾਹਿਰ ਤੌਰ 'ਤੇ ਅਮਰੀਕਾ ਇਰਾਨ ਨਾਲੋਂ ਜ਼ਿਆਦਾ ਤਾਕਤਵਰ ਦੇਸ਼ ਹੈ।ਅਜਿਹੇ 'ਚ ਸਵਾਲ ਇਹ ਉੱਠਦਾ ਹੁੰਦਾ ਹੈ ਕਿ ਇਰਾਨ ਦੇ ਖ਼ਿਲਾਫ ਅਮਰੀਕਾ ਕਿਹੜੀ ਤਾਕਤ ਦਾ ਇਸਤੇਮਾਲ ਕਰੇਗਾ। ਕੀ ਸੇਨਾ ਦਾ ਇਸਤੇਮਾਲ ਕੀਤਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਅਤੇ ਇਰਾਨ ਦੇ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਹੈ। ਦੋਹਾਂ ਦੇਸਾਂ ਦੇ ਵਿੱਚ ਹਾਲਾਤ ਯੁੱਧ ਦੀ ਕਗਾਰ 'ਤੇ ਪੁੱਜ ਗਏ ਹਨ। ਜ਼ਾਹਿਰ ਤੌਰ 'ਤੇ ਅਮਰੀਕਾ ਇਰਾਨ ਨਾਲੋਂ ਜ਼ਿਆਦਾ ਤਾਕਤਵਰ ਦੇਸ਼ ਹੈ।ਅਜਿਹੇ 'ਚ ਸਵਾਲ ਇਹ ਉੱਠਦਾ ਹੁੰਦਾ ਹੈ ਕਿ ਇਰਾਨ ਦੇ ਖ਼ਿਲਾਫ ਅਮਰੀਕਾ ਕਿਹੜੀ ਤਾਕਤ ਦਾ ਇਸਤੇਮਾਲ ਕਰੇਗਾ। ਕੀ ਸੇਨਾ ਦਾ ਇਸਤੇਮਾਲ ਕੀਤਾ ਜਾਵੇਗਾ ਜਾਂ ਫੇਰ ਹਵਾਈ ਅਤੇ ਮਿਸਾਈਲ ਹਮਲੇ ਦੇ ਨਾਲ ਇਰਾਨ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸੰਬੰਧਿਤ ਖ਼ਬਰਾਂ

ਹਾਲ ਹੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਯੁੱਧ ਟਲ ਸਕਦਾ ਹੈ ਪਰ ਜੇ ਯੁੱਧ ਹੁੰਦਾ ਹੈ ਤਾਂ ਅਮਰੀਕਾ ਜ਼ਬਰਦਸਤ ਤਾਕਤ ਦਾ ਇਸਤੇਮਾਲ ਕਰੇਗਾ। ਟਰੰਪ ਨੇ ਕਿਹਾ ਯੁੱਧ ਦੇ ਵਿੱਚ ਸੈਨਿਕ ਨਹੀਂ ਭੇਜੇ ਜਾਣਗੇ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ,"ਮੈਂ ਆਸ ਕਰਦਾ ਹਾਂ ਕਿ ਅਮਰੀਕਾ ਇਰਾਨ ਦੇ ਨਾਲ ਯੁੱਧ ਨਾ ਕਰੇ ਪਰ ਜੇ ਯੁੱਧ ਹੁੰਦਾ ਹੈ ਤਾਂ ਅਮਰੀਕਾ ਮਜ਼ਬੂਤ ਸਥਿੱਤੀ ਵਿੱਚ ਹੈ।"

ਅਮਰੀਕਾ ਕੋਲ ਸ਼ਕਤੀਸ਼ਾਲੀ ਹਥਿਆਰ ਹਨ ਜੋ ਇਰਾਨ ਦੇ ਵਿੱਚ ਤਬਾਹੀ ਮਚਾ ਸਕਦੇ ਹਨ। ਅਮਰੀਕਾ ਕੋਲ ਲੜਾਕੂ ਜਹਾਜ਼ ਵੀ ਮੌਜੂਦ ਹਨ। ਬੀਤੇ ਸਮੇਂ 'ਚ ਯੁੱਧ ਦੇ ਹਾਲਾਤਾਂ 'ਚ ਅਮਰੀਕਾ ਨੇ ਟੌਮ ਹਾਕ ਮਿਸਾਇਲ ਦੀ ਵਰਤੋਂ ਵੀ ਕੀਤੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!