|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਰਾਸ਼ਟਰਪਤੀ ਚੋਣਾਂ - ਕਿਸੇ ਨੂੰ ਮਿਲਦਾ ਨਹੀਂ ਦਿਖ ਰਿਹਾ ਬਹੁਮਤ

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕੀ ਰਾਸ਼ਟਰਪਤੀ ਦੀ ਚੋਣ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵਿਚਾਲੇ ਸਖ਼ਤ ਮੁਕਾਬਲਾ ਜਾਰੀ ਹੈ। ਫ਼ਿਲਹਾਲ ਕਿਸੇ ਨੂੰ ਬਹੁਮਤ ਮਿਲਦਾ ਨਹੀਂ ਦਿਖਾਈ ਦੇ ਰਿਹਾ। ਰਾਸ਼ਟਰਪਤੀ ਬਣਨ ਲਈ 50 ਸੂਬਿਆਂ ਦੇ ਕੁਲ 538 ਇਲੈਕਟੋਰਲ ਕਾਲਜ 'ਚੋਂ 270 'ਤੇ ਜਿੱਤ ਦਰਜ ਕਰਨਾ ਜ਼ਰੂਰੀ ਹੈ। ਬਾਇਡਨ ਹੁਣ ਤ

NRI Post Desk · 2213 ਦਿਨ ਪਹਿਲਾਂ · ਅੱਪਡੇਟ 2213 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕੀ ਰਾਸ਼ਟਰਪਤੀ ਚੋਣਾਂ - ਕਿਸੇ ਨੂੰ ਮਿਲਦਾ ਨਹੀਂ ਦਿਖ ਰਿਹਾ ਬਹੁਮਤ
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕੀ ਰਾਸ਼ਟਰਪਤੀ ਦੀ ਚੋਣ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵਿਚਾਲੇ ਸਖ਼ਤ ਮੁਕਾਬਲਾ ਜਾਰੀ ਹੈ। ਫ਼ਿਲਹਾਲ ਕਿਸੇ ਨੂੰ ਬਹੁਮਤ ਮਿਲਦਾ ਨਹੀਂ ਦਿਖਾਈ ਦੇ ਰਿਹਾ। ਰਾਸ਼ਟਰਪਤੀ ਬਣਨ ਲਈ 50 ਸੂਬਿਆਂ ਦੇ ਕੁਲ 538 ਇਲੈਕਟੋਰਲ ਕਾਲਜ 'ਚੋਂ 270 'ਤੇ ਜਿੱਤ ਦਰਜ ਕਰਨਾ ਜ਼ਰੂਰੀ ਹੈ। ਬਾਇਡਨ ਹੁਣ ਤਕ 220 ਇਲੈਕਟੋਰਲ ਕਾਲਜਾਂ 'ਚ ਜਿੱਤ ਦਰਜ ਕਰ ਚੁੱਕੇ ਹਨ ਜਦਕਿ ਟਰੰਪ ਦੇ ਖਾਤੇ 'ਚ 213 ਇਲੈਕਟੋਰਲ ਕਾਲਜ ਵੋਟਾਂ ਗਈਆਂ ਹਨ।

ਉੱਧਰ, ਸਖ਼ਤ ਮੁਕਾਬਲੇ ਵਾਲੇ ਕੁਝ ਸੂਬਿਆਂ 'ਚ ਵੋਟਾਂ ਦੀ ਗਿਣਤੀ ਰੁਕਣ ਤੇ ਟਰੰਪ ਵੱਲੋਂ ਜਨਤਾ ਨਾਲ ਧੋਖਾਧੜੀ ਕਰਨ ਦੇ ਦੋਸ਼ ਤੇ ਇਸਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੇ ਐਲਾਨ ਨਾਲ ਅਮਰੀਕੀ ਚੋਣਾਂ ਅਨਿਸ਼ਚਿਤਤਾ 'ਚ ਫਸਦੀਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਬਾਇਡਨ ਨੇ ਆਪਣੇ ਹਮਾਇਤੀਆਂ ਨੂੰ ਭਰੋਸਾ ਬਣਾਏ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਜਿੱਤਣ ਜਾ ਰਹੇ ਹਨ।

ਸਖ਼ਤ ਮੁਕਾਬਲੇ ਵਾਲੇ ਸੂਬੇ ਜਿੱਥੇ ਹਾਲੇ ਫ਼ੈਸਲਾ ਨਹੀਂ

ਸੂਬਾ ਇਲੈਕਟੋਰਲ ਕਾਲਜ

ਜਾਰਜੀਆ 16

ਮਿਸ਼ੀਗਨ 16

ਨੇਵਾਦਾ 6

ਨਾਰਥ ਕੈਰੋਲਿਨਾ 15

ਪੈਂਸਿਲਵੇਨੀਆ 20

ਵਿਸਕਾਨਸਿਨ 10

ਸੰਬੰਧਿਤ ਖ਼ਬਰਾਂ

ਉਮੀਦਵਾਰਾਂ ਨੂੰ ਮਿਲੀਆਂ ਵੋਟਾਂ

ਫਾਕਸ ਨਿਊਜ਼

• ਬਾਇਡਨ 238

• ਟਰੰਪ 213

ਸੀਐੱਨਐੱਨ

• ਬਾਇਡਨ 220

• ਟਰੰਪ 213

ਨਿਊਯਾਰਕ ਟਾਈਮਜ਼

• ਬਾਇਡਨ 224

• ਟਰੰਪ 213

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!