|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

3 ਨਵੰਬਰ ਤੋਂ ਹੀ ਹੋਣਗੀਆਂ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ : ਵਾਈਟ ਹਾਊਸ

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕੀ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੋਣਾਂ 3 ਨਵੰਬਰ ਤੋਂ ਕਰਾਉਣ ਦੀ ਯੋਜਨਾ ਹੈ। ਐਤਵਾਰ ਨੂੰ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਕਿਹਾ ਕਿ ਰਾਸ਼ਟਰਪਤੀ ਦੇ ਜਦੋਂ ਪਿਛਲੇ ਹਫ਼ਤੇ ਟਵੀਟ ਕਰ ਕੇ ਚੋਣਾਂ ਵਿੱਚ ਦੇਰੀ ਹੋਣ ਦੀ ਗੱਲ ਕਹੀ ਸੀ,

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕੀ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੋਣਾਂ 3 ਨਵੰਬਰ ਤੋਂ ਕਰਾਉਣ ਦੀ ਯੋਜਨਾ ਹੈ। ਐਤਵਾਰ ਨੂੰ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਕਿਹਾ ਕਿ ਰਾਸ਼ਟਰਪਤੀ ਦੇ ਜਦੋਂ ਪਿਛਲੇ ਹਫ਼ਤੇ ਟਵੀਟ ਕਰ ਕੇ ਚੋਣਾਂ ਵਿੱਚ ਦੇਰੀ ਹੋਣ ਦੀ ਗੱਲ ਕਹੀ ਸੀ, ਉਸ ਸਮੇਂ ਕੇਵਲ ਮੇਲ-ਇੰਨ ਬੈਲਟ ਨੂੰ ਲੈ ਕੇ ਚਿੰਤਾ ਜਤਾਈ ਸੀ। ਮੈਡੋਜ਼ ਨੇ ਦੱਸਿਆ ਕਿ ਅਸੀਂ 3 ਨਵੰਬਰ ਨੂੰ ਚੋਣਾਂ ਕਰਾਉਣ ਜਾ ਰਹੇ ਹਾਂ ਅਤੇ ਰਾਸ਼ਟਰਪਤੀ ਇਸ ਵਿੱਚ ਜਿੱਤ ਦਰਜ ਕਰਨਗੇ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਚੀਫ਼ ਆਫ਼ ਸਟਾਫ਼ ਨੇ ਅੱਗੇ ਦੱਸਿਆ ਕਿ ਟਰੰਪ ਹੁਣ ਦੇਰ ਹੋਣ ਬਾਰੇ ਨਹੀਂ ਸੋਚ ਰਹੇ ਹਨ। ਟਰੰਪ ਦੇ ਸੀਨੀਅਰ ਸਲਾਹਕਾਰ ਜੇਸਨ ਮਿਲਰ ਨੇ ਵੀ ਐਤਵਾਰ ਨੂੰ ਦੱਸਿਆ ਕਿ 3 ਨਵੰਬਰ ਨੂੰ ਚੋਣ ਹੋਣ ਜਾ ਰਹੀ ਹੈ ਅਤੇ ਰਾਸ਼ਟਰਪਤੀ ਵੀ ਇਹੀ ਚਾਹੁੰਦੇ ਹਨ।29 ਜੁਲਾਈ ਨੂੰ ਆਪਣੇ ਇੱਕ ਟਵੀਟ ਵਿੱਚ ਟਰੰਪ ਨੇ ਬਿਨਾਂ ਕਿਸੇ ਸਬੂਤ ਜਾਂ ਤੱਥ ਦੇ ਦਾਅਵਾ ਕੀਤਾ ਸੀ ਕਿ ਚੋਣ ਵੋਟਿੰਗ ਮੇਲ ਸਿਸਟਮ ਵਿੱਚ ਹੋਣੀ ਹੈ। ਇਸ ਲਈ ਇਹ ਇਤਿਹਾਸ ਦੀਆਂ ਸਭ ਤੋਂ ਗਲਤ ਅਤੇ ਜਾਅਲੀ ਚੋਣਾਂ ਹੋਣਗੀਆਂ। ਇਹ ਅਮਰੀਕਾ ਲਈ ਸ਼ਰਮ ਦੀ ਗੱਲ ਹੋਵੇਗੀ, ਜਦੋਂ ਤੱਕ ਲੋਕ ਸਹੀ ਢੰਗ ਨਾਲ ਵੋਟ ਨਹੀਂ ਪਾ ਸਕਦੇ, ਉਦੋਂ ਤੱਕ ਚੋਣਾਂ ਵਿੱਚ ਦੇਰੀ? ਪਰ ਫਿਰ ਉਸੇ ਦਿਨ ਟਰੰਪ ਨੇ ਇਹ ਵੀ ਕਿਹਾ ਕਿ ਉਹ ਚੋਣ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!