|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਅਮਰੀਕਾ 'ਚ ਇੱਕ ਹੋਰ ਸਿੱਖ ਟੈਕਸੀ ਡਰਾਈਵਰ ਹੋਇਆ ਨਸਲੀ ਵਿਤਕਰੇ ਦਾ ਸ਼ਿਕਾਰ

ਕੈਲੀਫ਼ੋਰਨੀਆ (Vikram Sehajpal) : ਕੈਲੀਫ਼ੋਰਨੀਆ ਵਿੱਚ 57 ਸਾਲਾ ਬਲਜੀਤ ਸਿੰਘ ਸਿੱਧੂ ਨਾਂਅ ਦੇ ਟੈਕਸੀ ਡਰਾਈਵਰ ਦੇ ਨਸਲੀ ਵਿਕਤਰੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਉਸ ਦੇ ਘਰ ਬਾਹਰ ਵਾਪਰੀ। ਪਿਛਲੇ 15 ਦਿਨਾਂ ਅੰਦਰ ਕੁੱਟਮਾਰ ਦੀ ਇਹ ਦੂਜੀ ਵਾਰਦਾਤ ਹੈ। ਐਸਐਫਗੇਟਡਾਟਕਾਮ ਦੀ ਰਿਪੋਰਟ ਮੁਤਾਬਕ ਡਰਾਈਵਰ ਬਲਜੀਤ ਸਿੰਘ ਉਸ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਲੀਫ਼ੋਰਨੀਆ (Vikram Sehajpal) : ਕੈਲੀਫ਼ੋਰਨੀਆ ਵਿੱਚ 57 ਸਾਲਾ ਬਲਜੀਤ ਸਿੰਘ ਸਿੱਧੂ ਨਾਂਅ ਦੇ ਟੈਕਸੀ ਡਰਾਈਵਰ ਦੇ ਨਸਲੀ ਵਿਕਤਰੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਉਸ ਦੇ ਘਰ ਬਾਹਰ ਵਾਪਰੀ। ਪਿਛਲੇ 15 ਦਿਨਾਂ ਅੰਦਰ ਕੁੱਟਮਾਰ ਦੀ ਇਹ ਦੂਜੀ ਵਾਰਦਾਤ ਹੈ। ਐਸਐਫਗੇਟਡਾਟਕਾਮ ਦੀ ਰਿਪੋਰਟ ਮੁਤਾਬਕ ਡਰਾਈਵਰ ਬਲਜੀਤ ਸਿੰਘ ਉਸ ਵੇਲੇ ਹਮਲੇ ਦਾ ਸ਼ਿਕਾਰ ਹੋਇਆ ਜਦੋਂ ਉਹ ਕੈਲੀਫੋਰਨੀਆ ਦੇ ਰਿਚਮੰਡ, ਹਿੱਲਟਾਪ ਮਾਲ ਦੇ ਨੇੜੇ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ।

ਸੰਬੰਧਿਤ ਖ਼ਬਰਾਂ

SFGate.com ਦੀ ਰਿਪੋਰਟ ਮੁਤਾਬਕ ਕਾਰ ਖੜ੍ਹੀ ਕਰਨ ਸਮੇਂ ਇੱਕ ਵਿਅਕਤੀ ਉਸ ਕੋਲ ਆਇਆ ਤੇ ਲਾਈਟਰ ਮੰਗਣ ਲੱਗ ਪਿਆ। ਸਿੱਧੂ ਨੇ ਉਸ ਨੂੰ ਜਵਾਬ ਦੇ ਦਿੱਤਾ ਤਾਂ ਉਹ ਉੱਥੋਂ ਚਲਾ ਗਿਆ ਪਰ ਫਿਰ ਪਰਤ ਆਇਆ ਤੇ ਕਾਰ ’ਚ ਛੱਡਣ ਲਈ ਕਿਹਾ।ਕੇਟੀਵੀਯੂ ਟੈਲੀਵਿਜ਼ਨ ਨੇ ਸਿੱਧੂ ਦੇ ਹਵਾਲੇ ਨਾਲ ਦੱਸਿਆ ਕਿ ਵਿਅਕਤੀ ਨੇ ਆਖਿਆ ਕਿ ਉਸ ਕੋਲ 5 ਡਾਲਰ ਹਨ ਪਰ ਉਹ ਸ਼ੱਕੀ ਜਾਪ ਰਿਹਾ ਸੀ। ਬਲਜੀਤ ਸਿੰਘ ਸਿੱਧੂ ਨੇ ਵਿਅਕਤੀ ਨੂੰ ਦੱਸਿਆ ਕਿ ਉਸ ਦੀ ਸ਼ਿਫਟ ਖ਼ਤਮ ਹੋ ਗਈ ਹੈ ਤੇ ਉਹ ਹੁਣ ਨਹੀਂ ਜਾ ਸਕਦਾ। ਸ਼ੱਕੀ ਤੀਜੀ ਵਾਰ ਪਰਤਿਆ ਤੇ ਸਿੱਧੂ ’ਤੇ ਹਮਲਾ ਕਰ ਦਿੱਤਾ। ਪਰਿਵਾਰ ਨੂੰ ਨਫ਼ਰਤੀ ਹਮਲੇ ਦਾ ਸ਼ੱਕ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!