|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸੁਪਰੀਮ ਕੋਰਟ ਦਾ ਫੈਸਲਾ - ਸਰਹੱਦ ਤੇ ਕੰਧ ਬਣਾਉਣ ਲਈ ਟਰੰਪ ਵਰਤ ਸਕਦੇ ਹਨ ਫ਼ੰਡ

ਵਾਸ਼ਿੰਗਟਨ , 27 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ , 27 ਜੁਲਾਈ ( NRI MEDIA )

ਟਰੰਪ ਪ੍ਰਸ਼ਾਸਨ ਲਈ ਇਕ ਚੰਗੀ ਅਤੇ ਰਾਹਤ ਦੀ ਖਬਰ ਆਈ ਹੈ ,ਟਰੰਪ ਪ੍ਰਸ਼ਾਸਨ ਲੰਮੇ ਸਮੇ ਤੋਂ ਮੈਕਸੀਕੋ ਅਮਰੀਕਾ ਸਰਹੱਦ ਤੇ ਕੰਧ ਬਨਾਉਣ ਲਈ ਫੰਡ ਦੀ ਮੰਗ ਕਰ ਰਿਹਾ ਸੀ ਜਿਸ ਵਿੱਚ ਹੁਣ ਊਨਾ ਨੂੰ ਸਫਲਤਾ ਮਿਲੀ ਹੈ , ਦਰਅਸਲ, ਪੈਂਟਾਗਨ ਫੰਡਾਂ ਦੇ ਅਰਬਾਂ ਡਾਲਰ ਹੁਣ ਕੰਧ 'ਤੇ ਇਸਤੇਮਾਲ ਕੀਤੇ ਜਾ ਸਕਦੇ ਹਨ ਜੋ ਮੈਕਸੀਕੋ ਦੀ ਸਰਹੱਦ ਨਾਲ ਲੱਗਦੀ ਹੈ , ਇਹ ਫੈਸਲਾ ਅਮਰੀਕਾ ਦੀ ਸੁਪਰੀਮ ਕੋਰਟ ਨੇ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਅਦਾਲਤ ਦੇ ਪੰਜ ਕੰਜ਼ਰਵੇਟਿਵ ਜੱਜਾਂ ਨੇ ਸ਼ੁੱਕਰਵਾਰ ਨੂੰ ਚਾਰਾਂ ਠੇਕੇਦਾਰਾਂ ਨੂੰ ਰੱਖਿਆ ਵਿਭਾਗ ਦੇ ਫੰਡਾਂ ਦੀ ਵਰਤੋਂ ਕਰਦਿਆਂ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ , ਟਰੰਪ ਨੇ ਟਵੀਟ ਕਰਕੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਹੈ , ਟਰੰਪ ਨੇ ਕਿਹਾ ਕਿ ਇਹ ਸਰਹੱਦ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਲਈ ਵੱਡੀ ਜਿੱਤ ਹੈ , ਟਰੰਪ ਲਈ ਇਹ ਕੰਧ ਉਨ੍ਹਾਂ ਦੀ ਇੱਜਤ ਦਾ ਸਵਾਲ ਬਣੀ ਹੋਈ ਹੈ |

ਇਹ ਫੰਡ 160 ਕਿੱਲੋਮੀਟਰ ਖੇਤਰ ਵਿੱਚ ਕੰਡਿਆਲੀ ਤਾਰ ਲਗਾਉਣ ਲਈ ਵਰਤੀ ਜਾਏਗੀ , ਇੱਥੇ ਬਹੁਤ ਸਾਰੇ ਪ੍ਰਾਜੈਕਟ ਹਨ , ਜਿੱਥੇ 74 ਕਿਲੋਮੀਟਰ ਵਾੜ ਲਗਾਏ ਜਾਣਗੇ , ਐਰੀਜ਼ੋਨਾ ਵਿਚ 101 ਛੋਟੇ ਵਾੜ ਹਨ ਅਤੇ ਕੈਲੀਫੋਰਨੀਆ ਅਤੇ ਐਰੀਜ਼ੋਨਾ ਵਿਚ ਦੋ ਛੋਟੇ ਪ੍ਰੋਜੈਕਟ ਸ਼ਾਮਲ ਹਨ , ਜਿਕਰਯੋਗ ਹੈ ਕਿ ਇਸ ਪ੍ਰਾਜੈਕਟ ਲਈ ਫੰਡਿੰਗ ਉੱਤੇ ਹੇਠਲੀ ਅਦਾਲਤ ਨੇ ਪਾਬੰਦੀ ਲਗਾਈ ਸੀ,ਨਿਆਂ ਵਿਭਾਗ ਦੇ ਬੁਲਾਰੇ ਅਲੇਕਸੀ ਵੋਲਟੁਰਨਿਸਟ ਨੇ ਕਿਹਾ, "ਸਾਨੂੰ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਸਮਝ ਲਿਆ ਹੈ ਕਿ ਹੇਠਲੀ ਅਦਾਲਤ ਵਲੋਂ ਫੰਡ ਦੀ ਵਰਤੋਂ ਕਰਨ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!