|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ : ਹਿਊਸਟਨ ’ਚ ਗੋਲੀਆਂ ਚੱਲਣ ਨਾਲ ਹੋਈਆਂ 3 ਮੌਤਾਂ

ਹਿਊਸਟਨ (ਦੇਵ ਇੰਦਰਜੀਤ) : ਅਮਰੀਕਾ ਦੇ ਹਿਊਸਟਨ ’ਚ ਇਕ ਸ਼ਖਸ ਨੇ ਇਕ ਮੋਟਲ (ਸੜਕ ਕਿਨਾਰੇ ਯਾਤਰੀਆਂ ਲਈ ਬਣਿਆ ਹੋਟਲ) ’ਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਿਰ ਪਾਰਕਿੰਗ ਸਥਾਨ ’ਤੇ ਗੋਲੀਬਾਰੀ ਕਰ ਕੇ ਦੋ ਹੋਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨਾਲ ਹੋਏ ਮੁਕਾਬਲੇ ’ਚ ਉਸ ਦੀ ਮੌਤ ਹੋ ਗਈ। ਕਾਰਜਕਾਰੀ ਪੁਲਸ ਮੁਖੀ ਮੈਟ ਸਲਿੰਕਾਰਡ ਨੇ ਦੱਸਿਆ ਕਿ ਗੋਲੀਬ

NRI Post Desk · 1956 ਦਿਨ ਪਹਿਲਾਂ · ਅੱਪਡੇਟ 1956 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ : ਹਿਊਸਟਨ ’ਚ ਗੋਲੀਆਂ ਚੱਲਣ ਨਾਲ ਹੋਈਆਂ 3 ਮੌਤਾਂ
📷 NRI Post Desk

ਹਿਊਸਟਨ (ਦੇਵ ਇੰਦਰਜੀਤ) : ਅਮਰੀਕਾ ਦੇ ਹਿਊਸਟਨ ’ਚ ਇਕ ਸ਼ਖਸ ਨੇ ਇਕ ਮੋਟਲ (ਸੜਕ ਕਿਨਾਰੇ ਯਾਤਰੀਆਂ ਲਈ ਬਣਿਆ ਹੋਟਲ) ’ਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਿਰ ਪਾਰਕਿੰਗ ਸਥਾਨ ’ਤੇ ਗੋਲੀਬਾਰੀ ਕਰ ਕੇ ਦੋ ਹੋਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨਾਲ ਹੋਏ ਮੁਕਾਬਲੇ ’ਚ ਉਸ ਦੀ ਮੌਤ ਹੋ ਗਈ। ਕਾਰਜਕਾਰੀ ਪੁਲਸ ਮੁਖੀ ਮੈਟ ਸਲਿੰਕਾਰਡ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਉੱਤਰ-ਪੱਛਮੀ ਹਿਊਸਟਨ ਦੇ ਪੈਲੇਸ ਇਨ ਮੋਟ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਤਕਰੀਬਨ 35 ਸਾਲਾ ਵਿਅਕਤੀ ਨੇ ਗੋਲੀ ਮਾਰ ਕੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਫਿਰ ਮੋਟਲ ਦੀ ਬਾਲਕੋਨੀ ਤੋਂ ਅਧਿਕਾਰੀਆਂ ’ਤੇ ਗੋਲੀਬਾਰੀ ਕਰ ਦਿੱਤੀ।

ਸੰਬੰਧਿਤ ਖ਼ਬਰਾਂ

ਸਲਿੰਕਾਰਡ ਨੇ ਦੱਸਿਆ ਕਿ ਪਾਰਕਿੰਗ ਸਥਾਨ ’ਤੇ ਦੋ ਲੋਕ ਜ਼ਖ਼ਮੀ ਹੋਏ ਹਨ ਪਰ ਕੋਈ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਜਵਾਬੀ ਗੋਲੀਬਾਰੀ ਕੀਤੀ ਤੇ ਬੰਦੂਕਧਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਪੁਲਸ ਹੁਣ ਤਕ ਇਹ ਪਤਾ ਨਹੀਂ ਲਾ ਸਕੀ ਕਿ ਉਸ ਦੀ ਮੌਤ ਅਧਿਕਾਰੀਆਂ ਦੀ ਗੋਲੀ ਲੱਗਣ ਨਾਲ ਹੋਈ ਜਾਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਸਲਿੰਕਾਰਡ ਨੇ ਦੱਸਿਆ ਕਿ ਪੁਲਸ ਨੂੰ ਇਹ ਪਤਾ ਨਹੀਂ ਲੱਗਿਆ ਕਿ ਉਸ ਨੇ ਦੋ ਲੋਕਾਂ ਦੀ ਹੱਤਿਆ ਕਿਉਂ ਕੀਤੀ। ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ ਕਿ ਬੰਦੂਕਧਾਰੀ ਪਹਿਲਾਂ ਤੋਂ ਦੋਵਾਂ ਪੀੜਤਾਂ ਨੂੰ ਜਾਣਦਾ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!