|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਅਮਰੀਕਾ ਤੈਅ ਕਰ ਸਕਦਾ ਹੈ H-1B VISA ਦੀ ਲਿਮਿਟ, ਭਾਰਤੀਆਂ 'ਤੇ ਹੋਵੇਗਾ ਅਸਰ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਭਾਰਤੀ ਨਾਗਰਿਕਾਂ ਲਈ H-1ਬੀ ਵੀਜ਼ਾ ਦੇਣ ਦੀ ਲਿਮਿਟ ਨੂੰ 10 ਤੋਂ 15 ਫ਼ੀਸਦੀ ਤੱਕ ਸੀਮਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਨਿਊਜ਼ ਏਜੰਸੀ ਰਾਈਟਰਜ਼ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਅਮਰੀਕਾ ਹਰ ਸਾਲ 85,000 H-1ਬੀ ਵੀਜ਼ਾ ਜਾਰੀ ਕਰਦਾ ਹੈ। ਜਿਸ ਵਿੱਚੋਂ ਸਭ ਤੋਂ ਜ਼ਿਆਦਾ 70 ਫ਼ੀਸਦੀ ਵੀਜ਼ਾ ਭਾਰਤੀ ਕਰਮਚਾਰੀਆਂ ਨੂੰ ਮਿਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਭਾਰਤੀ ਨਾਗਰਿਕਾਂ ਲਈ H-1ਬੀ ਵੀਜ਼ਾ ਦੇਣ ਦੀ ਲਿਮਿਟ ਨੂੰ 10 ਤੋਂ 15 ਫ਼ੀਸਦੀ ਤੱਕ ਸੀਮਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਨਿਊਜ਼ ਏਜੰਸੀ ਰਾਈਟਰਜ਼ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਅਮਰੀਕਾ ਹਰ ਸਾਲ 85,000 H-1ਬੀ ਵੀਜ਼ਾ ਜਾਰੀ ਕਰਦਾ ਹੈ। ਜਿਸ ਵਿੱਚੋਂ ਸਭ ਤੋਂ ਜ਼ਿਆਦਾ 70 ਫ਼ੀਸਦੀ ਵੀਜ਼ਾ ਭਾਰਤੀ ਕਰਮਚਾਰੀਆਂ ਨੂੰ ਮਿਲਦਾ ਹੈ। ਫ਼ਿਲਹਾਲ ਵੀਜ਼ਾ ਨੂੰ ਲੈ ਕੇ ਕਿਸੇ ਦੇਸ਼ ਲਈ ਕੋਈ ਲਿਮਿਟ ਤੈਅ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਕਿ ਜੇਕਰ ਅਮਰੀਕਾ H-1ਬੀ ਵੀਜ਼ਾ ਦੀ ਲਿਮਿਟ ਤੈਅ ਕਰਦਾ ਹੈ ਤਾਂ ਇਸ ਦਾ ਭਾਰਤ 'ਤੇ ਕਿੰਨਾ ਅਸਰ ਪਵੇਗਾ।

ਸੰਬੰਧਿਤ ਖ਼ਬਰਾਂ

ਸੂਤਰਾਂ ਮੁਤਾਬਿਕ ਅਮਰੀਕਾ ਉਨ੍ਹਾਂ ਦੇਸ਼ਾਂ ਲਈ ਵੀਜ਼ੇ ਦੀ ਲਿਮਿਟ ਤੈਅ ਕਰਨ ਜਾ ਰਿਹਾ ਹੈ, ਜੋ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ 'ਤੇ ਡਾਟਾ ਸਟੋਰ ਕਰਨ ਨੂੰ ਮਜਬੂਰ ਕਰਦੇ ਹਨ। ਭਾਰਤ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ RBI ਨੇ ਪਿਛਲੇ ਸਾਲ ਹੀ ਡਾਟਾ ਲੋਕਲਾਈਜੇਸ਼ਨ ਪਾਲਿਸੀ ਨੂੰ ਲਾਗੂ ਕੀਤਾ ਸੀ, ਜਿਸ ਦੇ ਤਹਿਤ ਵੀਜ਼ਾ, ਮਸਟਰ ਕਾਰਡ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਲੈਣ-ਦੇਣ ਨਾਲ ਜੁੜੇ ਡਾਟਾ ਵਿਦੇਸ਼ੀ ਸਰਵਰ ਦੀ ਬਜਾਏ ਭਾਰਤ 'ਚ ਸਟੋਰ ਕਰਨੇ ਹੁੰਦੇ ਹਨ। ਅਮਰੀਕਾ ਦੀ ਸਰਕਾਰ ਨੂੰ ਇਸ 'ਤੇ ਇਨਕਾਰੀ ਹੈ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!