|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ - ਸ਼ਿਕਾਗੋ 'ਚ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ, 52 ਲੋਕਾਂ ਨੂੰ ਲੱਗੀ ਗੋਲੀ

ਸ਼ਿਕਾਗੋ ਡੈਸਕ (ਵਿਕਰਮ ਸਹਿਜਪਾਲ) : ਪਿਛਲੇ ਇਕ ਹਫਤੇ 'ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ 'ਚ 52 ਲੋਕਾਂ ਨੂੰ ਗੋਲੀ ਲੱਗੀ। ਇਨ੍ਹਾਂ 'ਚੋਂ 10 ਲੋਕਾਂ ਦੀ ਮੌਤ ਹੋ ਗਈ। ਸ਼ਿਕਾਗੋ ਪੁਲਸ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਗਿਰੋਹਾਂ 'ਚ ਆਪਸੀ ਰੰਜਿਸ਼ ਕਾਰਨ ਹੋ ਰਹੀਆਂ ਹਨ। ਸ਼ਿਕਾਗੋ ਪੁਲਸ ਦੇ ਡਿਪਟੀ ਚੀਫ ਐੱਲ ਨਾਗੋਡੇ ਸ਼ਹਿਰ ਦੇ ਪੱਛਮੀ ਹਿੱਸੇ 'ਤੇ ਨਜ਼ਾਰਾਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ਼ਿਕਾਗੋ ਡੈਸਕ (ਵਿਕਰਮ ਸਹਿਜਪਾਲ) : ਪਿਛਲੇ ਇਕ ਹਫਤੇ 'ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ 'ਚ 52 ਲੋਕਾਂ ਨੂੰ ਗੋਲੀ ਲੱਗੀ। ਇਨ੍ਹਾਂ 'ਚੋਂ 10 ਲੋਕਾਂ ਦੀ ਮੌਤ ਹੋ ਗਈ। ਸ਼ਿਕਾਗੋ ਪੁਲਸ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਗਿਰੋਹਾਂ 'ਚ ਆਪਸੀ ਰੰਜਿਸ਼ ਕਾਰਨ ਹੋ ਰਹੀਆਂ ਹਨ। ਸ਼ਿਕਾਗੋ ਪੁਲਸ ਦੇ ਡਿਪਟੀ ਚੀਫ ਐੱਲ ਨਾਗੋਡੇ ਸ਼ਹਿਰ ਦੇ ਪੱਛਮੀ ਹਿੱਸੇ 'ਤੇ ਨਜ਼ਾਰਾਂ ਟਕਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਨਸ਼ੀਲੀਆਂ ਦਵਾਈਆਂ ਦੇ ਧੰਦੇ ਨੂੰ ਲੈ ਕੇ ਗਿਰੋਹਾਂ 'ਚ ਆਏ ਦਿਨ ਹਿੰਸਕ ਘਟਨਾਵਾਂ ਹੋ ਰਹੀਆਂ ਹਨ।

ਸੰਬੰਧਿਤ ਖ਼ਬਰਾਂ

ਹਾਲਾਂਕਿ 92 ਬੰਦੂਕਾਂ ਕਬਜ਼ੇ 'ਚ ਲਈਆਂ ਗਈਆਂ ਹਨ ਅਤੇ 18 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਮੈਮੋਰੀਅਲ ਡੇਅ 'ਤੇ ਸੋਮਵਾਰ ਨੂੰ ਗੋਲੀਬਾਰੀ ਦੀ ਇਕ ਘਟਨਾ 'ਚ 5 ਲੋਕ ਮਾਰੇ ਗਏ ਸਨ। ਦਸਣਯੋਗ ਹੈ ਕਿ ਸ਼ਿਕਾਗੋ 'ਚ 2016 'ਚ 777, ਅਤੇ 2018 'ਚ 561 ਲੋਕ ਗੋਲੀਬਾਰੀ 'ਚ ਮਾਰੇ ਗਏ ਸਨ, ਜੋ ਅਮਰੀਕਾ ਦੇ 2 ਵੱਡੇ ਸ਼ਹਿਰਾਂ ਨਿਊ ਯਾਰਕ ਅਤੇ ਲਾਸ ਏਜੰਲਸ ਤੋਂ ਕਿਤੇ ਜ਼ਿਆਦਾ ਹਨ। ਇਸ ਦੇ ਬਾਵਜੂਦ ਪੁਲਸ ਦਾ ਦਾਅਵਾ ਹੈ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ 'ਚ ਹਿੰਸਾ 'ਚ ਗਿਰਾਵਟ ਹੋਈ ਹੈ। ਸ਼ਿਕਾਗੋ ਪੁਲਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਗਰਮੀਆਂ ਆਉਣਗੀਆਂ ਉਦਾਂ ਹੀ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋ ਸਕਦਾ ਹੈ ਪਰ ਪੁਲਸ ਨੇ ਪੂਰੇ ਬੰਦੋਬਸਤ ਕੀਤੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!