|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ:ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਬਾਹਰ ਮੁੜ ਜੁੜੇ ਪ੍ਰਦਰਸ਼ਨਕਾਰੀ, ਪੁਲੀਸ ਵੱਲੋਂ ਨਾਕਾਬੰਦੀ

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ‘ਕੈਪੀਟਲ’ ਇਮਾਰਤਾਂ (ਵਿਧਾਨ ਸਭਾਵਾਂ) ਦੇ ਬਾਹਰ ਸੱਜੇ ਪੱਖੀ ਮੁਜ਼ਾਹਰਾਕਾਰੀ ਸਮੂਹਾਂ ਦੇ ਰੂਪ ਵਿਚ ਜੁੜਨੇ ਸ਼ੁਰੂ ਹੋ ਗਏ ਹਨ। ਹਾਲਾਂਕਿ ਸਾਰੇ ਰਾਜਾਂ ਵਿਚ ਇਨ੍ਹਾਂ ਇਮਾਰਤਾਂ ਬਾਹਰ ਵੱਡੀ ਗਿਣਤੀ ਨੈਸ਼ਨਲ ਗਾਰਡਜ਼ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਵਾਸ਼ਿੰਗਟਨ ਜਿਹੀ ਹਿੰਸਾ ਹੋਣ ਤੋਂ ਰੋਕੀ ਜਾ ਸਕੇ

NRI Post Desk · 2137 ਦਿਨ ਪਹਿਲਾਂ · ਅੱਪਡੇਟ 2137 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ:ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਬਾਹਰ ਮੁੜ ਜੁੜੇ ਪ੍ਰਦਰਸ਼ਨਕਾਰੀ, ਪੁਲੀਸ ਵੱਲੋਂ ਨਾਕਾਬੰਦੀ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ‘ਕੈਪੀਟਲ’ ਇਮਾਰਤਾਂ (ਵਿਧਾਨ ਸਭਾਵਾਂ) ਦੇ ਬਾਹਰ ਸੱਜੇ ਪੱਖੀ ਮੁਜ਼ਾਹਰਾਕਾਰੀ ਸਮੂਹਾਂ ਦੇ ਰੂਪ ਵਿਚ ਜੁੜਨੇ ਸ਼ੁਰੂ ਹੋ ਗਏ ਹਨ। ਹਾਲਾਂਕਿ ਸਾਰੇ ਰਾਜਾਂ ਵਿਚ ਇਨ੍ਹਾਂ ਇਮਾਰਤਾਂ ਬਾਹਰ ਵੱਡੀ ਗਿਣਤੀ ਨੈਸ਼ਨਲ ਗਾਰਡਜ਼ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਵਾਸ਼ਿੰਗਟਨ ਜਿਹੀ ਹਿੰਸਾ ਹੋਣ ਤੋਂ ਰੋਕੀ ਜਾ ਸਕੇ। ਕਈ ਥਾਵਾਂ ’ਤੇ ਇਮਾਰਤਾਂ ਦੇ ਬਾਹਰ ਕੰਡਿਆਲੀ ਤਾਰ ਲਾਈ ਗਈ ਹੈ।

ਸੰਬੰਧਿਤ ਖ਼ਬਰਾਂ

ਵਾਸ਼ਿੰਗਟਨ ਵਿਚ ਨੈਸ਼ਨਲ ਮਾਲ ਨੂੰ ਬੰਦ ਕੀਤਾ ਗਿਆ ਹੈ ਤੇ ਆਉਂਦੇ ਦਿਨਾਂ ਵਿਚ 25 ਹਜ਼ਾਰ ਨੈਸ਼ਨਲ ਗਾਰਡ ਸ਼ਹਿਰ ਪੁੱਜ ਰਹੇ ਹਨ। ਦੱਸਣਯੋਗ ਹੈ ਕਿ ਜੋਅ ਬਾਇਡਨ ਤੇ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਐਫਬੀਆਈ ਨੇ ਵਾਸ਼ਿੰਗਟਨ ਤੇ ਸਾਰੇ 50 ਰਾਜਾਂ ਵਿਚ ਹਥਿਆਰਬੰਦ ਰੋਸ ਮੁਜ਼ਾਹਰਿਆਂ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਸੂਬਿਆਂ ਦੀ ਰਾਜਧਾਨੀਆਂ ਵਿਚ ਕੈਪੀਟਲ ਇਮਾਰਤਾਂ ਦੇ ਬਾਹਰ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਵਿਚ ਆਏ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!