|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉਤਰਾਖੰਡ ਆਫ਼ਤ: 19 ਹੋਰ ਲਾਸ਼ਾਂ ਬਰਾਮਦ, 171 ਵਿਅਕਤੀ ਅਜੇ ਵੀ ਲਾਪਤਾ

ਦੇਹਰਾਦੂਨ (ਦੇਵ ਇੰਦਰਜੀਤ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਰਫ਼ ਦੇ ਵੱਡੇ ਤੋਦੇ ਡਿੱਗਣ ਨਾਲ ਆਏ ਹੜ੍ਹ ਤੋਂ ਇਕ ਦਿਨ ਮਗਰੋਂ 19 ਹੋਰ ਲਾਸ਼ਾਂ ਮਿਲਣ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 26 ਹੋ ਗਈ ਹੈ, ਜਦੋਂਕਿ 171 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪਣਬਿਜਲੀ ਪ੍ਰਾਜੈਕਟ ਸਾਈਟ ’ਤੇ ਬਣੀ ਸੁਰੰਗ ਵਿੱਚ ਅਜੇ ਵੀ ਘੱਟੋ-ਘੱਟ 30 ਕਾਮੇ ਫ

NRI Post Desk · 2116 ਦਿਨ ਪਹਿਲਾਂ · ਅੱਪਡੇਟ 2116 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਤਰਾਖੰਡ ਆਫ਼ਤ: 19 ਹੋਰ ਲਾਸ਼ਾਂ ਬਰਾਮਦ, 171 ਵਿਅਕਤੀ ਅਜੇ ਵੀ ਲਾਪਤਾ
📷 NRI Post Desk

ਦੇਹਰਾਦੂਨ (ਦੇਵ ਇੰਦਰਜੀਤ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਰਫ਼ ਦੇ ਵੱਡੇ ਤੋਦੇ ਡਿੱਗਣ ਨਾਲ ਆਏ ਹੜ੍ਹ ਤੋਂ ਇਕ ਦਿਨ ਮਗਰੋਂ 19 ਹੋਰ ਲਾਸ਼ਾਂ ਮਿਲਣ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 26 ਹੋ ਗਈ ਹੈ, ਜਦੋਂਕਿ 171 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪਣਬਿਜਲੀ ਪ੍ਰਾਜੈਕਟ ਸਾਈਟ ’ਤੇ ਬਣੀ ਸੁਰੰਗ ਵਿੱਚ ਅਜੇ ਵੀ ਘੱਟੋ-ਘੱਟ 30 ਕਾਮੇ ਫਸੇ ਹੋਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਆਈਟੀਬੀਪੀ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਪੂਰੀ ਰਾਤ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ ਜਦੋਂਕਿ ਭਾਰਤੀ ਹਵਾਈ ਸੈਨਾ ਵੀ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ’ਚ ਬਚਾਅ ਕਾਰਜਾਂ ’ਚ ਲੱਗੀ ਹੋਈ ਹੈ।

ਸੰਬੰਧਿਤ ਖ਼ਬਰਾਂ

ਚੇਤੇ ਰਹੇ ਕਿ ਅਲਕਨੰਦਾ ਨਦੀ, ਰਿਸ਼ੀ ਗੰਗਾ ਤੇ ਧੌਲੀ ਗੰਗਾ ਨਦੀਆਂ ’ਚ ਹੜ੍ਹ ਆਉਣ ਕਰਕੇ ਕਈ ਥਾਈਂ ਘਰ ਰੁੜ੍ਹ ਗਏ ਸਨ ਜਦੋਂਕਿ ਐੱਨਟੀਪੀਸੀ ਤਪੋਵਨ-ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਤੇ ਰਿਸ਼ੀ ਗੰਗਾ ਪਣਬਿਜਲੀ ਪ੍ਰਾਜੈਕਟ ਨੂੰ ਵੱਡਾ ਨੁਕਸਾਨ ਪੁੱਜਾ। ਪ੍ਰਾਜੈਕਟਾਂ ਵਿੱਚ ਬਣੀਆਂ ਸੁਰੰਗਾਂ ’ਚ ਪਾਣੀ ਭਰਨ ਕਰਕੇ ਵੱਡੀ ਗਿਣਤੀ ਮਜ਼ਦੂਰ ਇਨ੍ਹਾਂ ਵਿੱਚ ਫਸ ਗਏ ਹਨ। 171 ਲਾਪਤਾ ਵਿਅਕਤੀਆਂ ’ਚ ਪਣਬਿਜਲੀ ਪ੍ਰਾਜੈਕਟ ਸਾਈਟਾਂ ’ਤੇ ਕੰਮ ਕਰਦੇ ਕਾਮਿਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਇਸ ਜਲ-ਪਰਲੋ ’ਚ ਰੜ੍ਹ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!