|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਬਚਪਨ ਦੇ ਪਿਆਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਬੌਲੀਵੁੱਡ ਅਦਾਕਾਰ ਵਰੁਣ ਧਵਨ

ਅਲੀਬਾਗ (ਦੇਵ ਇੰਦਰਜੀਤ)- ਬੌਲੀਵੁੱਡ ਅਦਾਕਾਰ ਵਰੁਣ ਧਵਨ ਆਪਣੇ ਬਚਪਨ ਦੇ ਪਿਆਰ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ।

NRI Post Desk · 2131 ਦਿਨ ਪਹਿਲਾਂ · ਅੱਪਡੇਟ 2131 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਚਪਨ ਦੇ ਪਿਆਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਬੌਲੀਵੁੱਡ ਅਦਾਕਾਰ ਵਰੁਣ ਧਵਨ
📷 NRI Post Desk

ਅਲੀਬਾਗ (ਦੇਵ ਇੰਦਰਜੀਤ)- ਬੌਲੀਵੁੱਡ ਅਦਾਕਾਰ ਵਰੁਣ ਧਵਨ ਆਪਣੇ ਬਚਪਨ ਦੇ ਪਿਆਰ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਸੰਬੰਧਿਤ ਖ਼ਬਰਾਂ

ਇਸ ਖਾਸ ਮੌਕੇ ਮਹਾਰਾਸ਼ਟਰ ਦੇ ਅਲੀਬਾਗ਼ ਸਥਿਤ ‘ਦਿ ਮੈਨਸ਼ਨ ਹਾਉੂਸ’ ਵਿੱਚ ਪੁਜਾਰੀਆਂ ਨੂੰ ਪੂਜਾ ਸਮੱਗਰੀ ਦੇ ਇੱਕ ਭਾਰੀ ਬੈਗ ਸਮੇਤ ਦਾਖ਼ਲ ਹੁੰਦੇ ਦੇਖਿਆ ਗਿਆ, ਜਿੱਥੇ ਉਨ੍ਹਾਂ ਵਿਆਹ ਦੀਆਂ ਰਸਮਾਂ ਵਿੱਚ ਹਿੱਸਾ ਲਿਆ। ਪੁਜਾਰੀ ਨੇ ਗੇਟ ਦੇ ਬਾਹਰ ਆਪਣੀਆਂ ਤਸਵੀਰਾਂ ਖਿਚਵਾਉਂਦਿਆਂ ‘ਨਮਸਤੇ’ ਲਈ ਹੱਥ ਜੋੜੇ ਪਰ ਉਨ੍ਹਾਂ ਵਿਆਹ ਦੇ ਵੇਰਵਿਆਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਹਾਲਾਂਕਿ ਦੇਸ਼ ਭਰ ਦੇ ਪ੍ਰਸ਼ੰਸਕ ਬੌਲੀਵੁੱਡ ਦੇ ਇਸ ਵੱਡੇ ਵਿਆਹ ਸਮਾਗਮ ਬਾਰੇ ਜਾਣਨ ਲਈ ਉਤਸਕ ਹਨ ਪਰ ਲਾੜੇ ਵਰੁਣ ਧਵਨ ਅਤੇ ਲਾੜੀ ਨਤਾਸ਼ਾ ਦਲਾਲ ਦੇ ਪਰਿਵਾਰਾਂ ਨੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਣ ਲਈ ਇਸ ਨੂੰ ਜਿੰਨਾ ਸੰਭਵ ਹੋ ਸਕੇ, ਗੁਪਤ ਰੱਖਣ ਦੀ ਚੋਣ ਕੀਤੀ। ਧਵਨ’ਜ਼ ਨੇ ਅਲੀਬਾਗ਼ ਦੇ ਸਮੁੰਦਰੀ ਕੰਢੇ ਨਾਲ ਜੁੜੇ ਸਾਰੇ ਰਸਤੇ ਬੰਦ ਕਰ ਰੱਖੇ।

ਵਿਆਹ ਸਮਾਗਮਾਂ ਦੀ ਸ਼ੁਰੂਆਤ 22 ਜਨਵਰੀ ਤੋਂ ਹੋਈ, ਜਿੱਥੇ ਮਹਿਮਾਨ ਬਾਇਓ ਬਬਲ ਪ੍ਰੋਟੋਕੋਲ ਤਹਿਤ ਸ਼ਾਮਲ ਹੋਏ। ਮਹਿਮਾਨਾਂ ਦੀ ਸੂਚੀ ਵਿੱਚ ਪਰਿਵਾਰਕ ਮੈਂਬਰਾਂ ਸਮੇਤ ਜੋੜੇ ਦੇ ਕੁਝ ਕਰੀਬੀ ਦੋਸਤ ਅਤੇ ਇੰਡਸਟਰੀ ਦੇ ਸਹਿਕਰਮੀ ਹੀ ਸ਼ਾਮਲ ਕੀਤੇ ਗਏ। ਵਿਆਹ ਸਮਾਗਮ 26 ਜਨਵਰੀ ਨੂੰ ਪਾਰਟੀ ਨਾਲ ਸਮਾਪਤ ਹੋਣਗੇ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!