|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸ-ਚੀਨ ਨੇ ਰੱਚਿਆ ਇਤਿਹਾਸ ਸ਼ੁਰੂ ਕੀਤੀ ਦੋਹਾਂ ਦੇਸ਼ਾਂ ਵਿਚਾਲੇ ਗੈਸ ਪਾਈਪਲਾਈਨ

ਵੈੱਬ ਡੈਸਕ (Vikram Sehajpal) : ਰੂਸ ਅਤੇ ਚੀਨ ਦੇ ਨੇਤਾਵਾਂ ਨੇ ਦੋਹਾਂ ਦੇਸ਼ਾਂ ਨੂੰ ਜੋੜਣ ਵਾਲੀ ਪਹਿਲੀ ਗੈਸ ਪਾਈਪਲਾਈਨ ਦੀ ਸ਼ੁਰੂਆਤ ਕੀਤੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਇਹ ਇਤਿਹਾਸਕ ਘਟਨਾ ਨਾ ਸਿਰਫ ਗਲੋਬਲ ਊਰਜਾ ਬਜ਼ਾਰ ਲਈ, ਬਲਕਿ ਰੂਸ ਅਤੇ ਚੀਨ ਲਈ, ਸਾਡੇ ਅਤੇ ਤੁਹਾਡੇ ਲਈ ਅਹਿਮ ਹੈ। ਜ਼ਿਕਰਯੋਗ ਹੈ ਕਿ 3000 ਕਿਲੋਮੀਟਰ ਲੰਬੀ ਇਹ ਪਾਈਪਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਰੂਸ ਅਤੇ ਚੀਨ ਦੇ ਨੇਤਾਵਾਂ ਨੇ ਦੋਹਾਂ ਦੇਸ਼ਾਂ ਨੂੰ ਜੋੜਣ ਵਾਲੀ ਪਹਿਲੀ ਗੈਸ ਪਾਈਪਲਾਈਨ ਦੀ ਸ਼ੁਰੂਆਤ ਕੀਤੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਇਹ ਇਤਿਹਾਸਕ ਘਟਨਾ ਨਾ ਸਿਰਫ ਗਲੋਬਲ ਊਰਜਾ ਬਜ਼ਾਰ ਲਈ, ਬਲਕਿ ਰੂਸ ਅਤੇ ਚੀਨ ਲਈ, ਸਾਡੇ ਅਤੇ ਤੁਹਾਡੇ ਲਈ ਅਹਿਮ ਹੈ। ਜ਼ਿਕਰਯੋਗ ਹੈ ਕਿ 3000 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪੂਰਬੀ ਸਾਈਬੇਰੀਆ ਦੇ ਦੂਰ-ਦਰਾਜ਼ ਦੇ ਇਲਾਕਿਆਂ ਤੋਂ ਸੀਮਾ 'ਤੇ ਬਲਾਗੋਵੇਸ਼ਚੇਂਸਕ ਤੱਕ ਅਤੇ ਫਿਰ ਚੀਨ 'ਚ ਜਾਂਦੀ ਹੈ।

ਸੰਬੰਧਿਤ ਖ਼ਬਰਾਂ

ਦਸ ਦਈਏ ਕਿ ਟੈਲੀਵੀਜ਼ਨ 'ਤੇ ਵੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਚੀਨਰਾਸ਼ਟਰਪਤੀ ਸ਼ੀ ਨੇ ਆਖਿਆ ਕਿ ਇਹ ਪ੍ਰਾਜੈਕਟ ਸਾਡੇ ਦੇਸ਼ਾਂ ਵਿਚਾਲੇ ਇਕ ਆਪਸੀ ਲਾਭਕਾਰੀ ਸਹਿਯੋਗ ਦਾ ਇਕ ਮਾਡਲ ਦੇ ਰੂਪ 'ਚ ਕੰਮ ਕਰ ਰਿਹਾ ਹੈ।

ਸ਼ੀ ਨੇ ਅੱਗੇ ਆਖਿਆ ਕਿ ਚੀਨ-ਰੂਸ ਸਬੰਧਾਂ ਦਾ ਵਿਕਾਸ ਸਾਡੇ ਦੋਹਾਂ ਦੇਸ਼ਾਂ ਲਈ ਵਿਦੇਸ਼ੀ ਨੀਤੀ ਦੀ ਇਕ ਪਹਿਲ ਹੈ ਅਤੇ ਰਹੇਗੀ। ਦਸਣਯੋਗ ਹੈ ਕਿ ਰੂਸੀ ਗੈਸ ਕੰਪਨੀ ਗਜ਼ਪ੍ਰੋਮ ਦੇ ਪ੍ਰਮੁੱਖ ਅਲੈਕਸੀ ਮਿਲਰ ਨੇ ਆਖਿਆ ਕਿ ਲਗਭਗ 10,000 ਲੋਕਾਂ ਨੇ ਇਸ ਵਿਸ਼ਾਲ ਪਾਈਪਲਾਈਨ ਦਾ ਨਿਰਮਾਣ ਲਈ ਕੰਮ ਕੀਤਾ ਸੀ। ਗੈਸ ਚੀਨੀ ਜਨਵਾਦੀ ਗਣਰਾਜ ਦੀ ਪਾਈਪਲਾਈਨ ਸਿਸਟਮ 'ਚ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!