|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਖ਼ੁਦ ਨੂੰ ਰਾਸ਼ਟਰਪਤੀ ਬੰਨਦੇ ਦੇਖਣਾ ਚਾਹੰਦੇ ਹਨ 'The Rock'

ਅਮਰੀਕਾ(ਦੇਵ ਇੰਦਰਜੀਤ) : ਰੌਕ' ਜੌਨਸਨ ਹੁਣ ਸਿਆਸਤ 'ਚ ਕਦਮ ਰੱਖਣ ਬਾਰੇ ਸੋਚ ਰਹੇ ਹਨ।WWE ਰੈਸਲਰ ਤੇ ਅਦਾਕਾਰ 'ਦ ਰੌਕ' ਦੁਨੀਆਂ ਭਰ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਹੁਣ ਉਨ੍ਹਾਂ ਇਕ ਵੱਡਾ ਐਲਾਨ ਕੀਤਾ ਹੈ।ਡਵੇਨ ਨੇ ਕਿਹਾ ਕਿ ਜੇਕਰ ਕਦੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ। ਦੱਸ ਦੇਈਏ ਕਿ ਡਵੇਨ ਦ ਰੌਕ ਜੌਨਸਨ ਨੇ ਪਿਛਲੇ

NRI Post Desk · 2054 ਦਿਨ ਪਹਿਲਾਂ · ਅੱਪਡੇਟ 2054 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖ਼ੁਦ ਨੂੰ ਰਾਸ਼ਟਰਪਤੀ ਬੰਨਦੇ ਦੇਖਣਾ ਚਾਹੰਦੇ ਹਨ 'The Rock'
📷 NRI Post Desk

ਅਮਰੀਕਾ(ਦੇਵ ਇੰਦਰਜੀਤ) : ਰੌਕ' ਜੌਨਸਨ ਹੁਣ ਸਿਆਸਤ 'ਚ ਕਦਮ ਰੱਖਣ ਬਾਰੇ ਸੋਚ ਰਹੇ ਹਨ।WWE ਰੈਸਲਰ ਤੇ ਅਦਾਕਾਰ 'ਦ ਰੌਕ' ਦੁਨੀਆਂ ਭਰ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਹੁਣ ਉਨ੍ਹਾਂ ਇਕ ਵੱਡਾ ਐਲਾਨ ਕੀਤਾ ਹੈ।ਡਵੇਨ ਨੇ ਕਿਹਾ ਕਿ ਜੇਕਰ ਕਦੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ। ਦੱਸ ਦੇਈਏ ਕਿ ਡਵੇਨ ਦ ਰੌਕ ਜੌਨਸਨ ਨੇ ਪਿਛਲੇ ਸਾਲ ਚੋਣਾਂ ਦੌਰਾਨ ਵਰਤਮਾਨ ਅਮਰੀਕੀ ਰਾਸ਼ਟਰਪਤੀ ਬਿਡੇਨ ਦਾ ਸਮਰਥਨ ਕੀਤਾ ਸੀ।

ਸੰਬੰਧਿਤ ਖ਼ਬਰਾਂ

ਇਕ ਸਰਵੇਖਣ ਦੇ ਮੁਤਾਬਕ ਅਮਰੀਕਾ ਦੇ 46 ਫੀਸਦ ਲੋਕ ਡਵੇਨ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਦਾ ਦੇਖਣਾ ਚਾਹੁੰਦੇ ਹਨ। ਫੋਕਸ ਨਿਊਜ਼ ਦੇ ਮੁਤਾਬਕ ਡਵੇਨ ਦੇ ਕੋਲ ਇਕ ਵੱਡਾ ਸਮਰਥਨ ਹੈ। ਡਵੇਨ ਜੌਨਸਨ ਨੇ ਸਰਵੇਖਣ ਸਾਹਮਣੇ ਆਉਣ ਮਗਰੋਂ ਆਪਣਾ ਰੀਐਕਸ਼ਨ ਦਿੱਤਾ ਹੈ। ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖੀ ਹੈ। ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕਮੈਂਟ ਕਰਕੇ ਲੋਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਰੌਕ' ਜੌਨਸਨ ਨੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਸਾਡੇ ਪੁਰਖਿਆਂ ਨੇ ਕਦੇ ਵੀ 6 ਫੁੱਟ, 4 ਇੰਚ ਦਾ ਗੰਜਾ ਇਨਸਾਨ, ਜਿਸ ਦੇ ਸਰੀਰ 'ਤੇ ਟੈਟੂ ਹੋਣ, ਅੱਧਾ ਅਸ਼ਵੇਤ, ਟਕੀਲਾ ਪੀਣ ਵਾਲਾ, ਫੈਨੀ ਪੈਕ ਪਹਿਣ ਵਾਲੇ ਲੜਕੇ ਨੂੰ ਆਪਣੇ ਕਲੱਬ 'ਚ ਸ਼ਾਮਲ ਕਰਨ ਦੀ ਕਲਪਨਾ ਨਹੀਂ ਕੀਤੀ। ਪਰ ਜੇਕਰ ਕਦੇ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਲੋਕਾਂ ਦੀ ਸੇਵਾ ਕਰਨਾ ਮੇਰਾ ਸਨਮਾਨ ਹੋਵੇਗਾ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!