ਬਠਿੰਡਾ : ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਪਿੰਡ ਚੁੱਘੇ ਖੁਰਦ ਦੇ ਡਾਬ ਵਾਲੇ ਖੇਤਾਂ ਵਿਚ ਪਾਣੀ ਭਰਨ ਨਾਲ ਲਗਪਗ 1000 ਏਕੜ ਫਸਲ ਬਰਬਾਦ ਹੋ ਗਈ ਹੈ ਉੱਥੇ ਹੀ ਸੇਮ ਦੀ ਸਮੱਸਿਆ ਬਣਦੀ ਨਜ਼ਰ ਆ ਰਹੀ ਹੈ। ਲਗਪਗ 1000 ਏਕੜ 'ਚ 8-9 ਫੁੱਟ ਪਾਣੀ ਭਰ ਚੁੱਕਿਆ ਹੈ। ਇਹ ਪਾਣੀ ਨੇੜਲੇ ਪਿੰਡਾਂ ਬਹਿਮਣ ਦੀਵਾਨਾ, ਚੁੱਘੇ ਖੁਰਦ, ਬੀੜ ਬਹਿਮਣ ਅਤੇ ਬਠਿੰਡੇ ਲਾਗਲੇ ਖੇਤਾਂ ਦਾ ਵੀ ਇਸ ਨੀਵੇਂ ਖੇਤਰ ਵੱਲ ਆ ਜਾਂਦਾ ਹੈ।
ਸੰਬੰਧਿਤ ਖ਼ਬਰਾਂ
1999 ਵਿਚ ਆਏ ਮੀਂਹ ਦੇ ਪਾਣੀ ਕਾਰਨ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਸਨ ਅਤੇ ਉਸ ਸਮੇਂ ਉਨ੍ਹਾਂ ਨੇ ਇੱਥੋਂ ਦੇ ਪਾਣੀ ਨੂੰ ਚੁੱਕ ਕੇ ਨੇੜੇ ਦੇ ਰਜਵਾਹੇ 'ਚ ਪਾਉਣ ਲਈ ਜ਼ਮੀਨਦੋਜ਼ ਪਾਈਪਾਂ ਪਵਾ ਕੇ ਸਰਕਾਰੀ ਮੋਟਰਾਂ ਦਾ ਪ੍ਰਬੰਧ ਕਰਵਾਇਆ ਸੀ। ਪਰ ਹੁਣ ਪਏ ਭਾਰੀ ਮੀਂਹ ਕਾਰਨ ਉਹ ਦੋ ਮੋਟਰ ਪਾਣੀ ਚੁੱਕਣ ਤੋਂ ਸਮਰੱਥ ਹਨ।
ਨਾਲ ਹੀ ਰਜਵਾਹੇ 'ਚ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਅਗਲੇ ਪਿੰਡਾਂ ਨੇ ਮੋਟਰਾਂ ਬੰਦ ਕਰਵਾ ਦਿੱਤੀਆਂ ਹਨ।ਬਿਜਲੀ ਲਾਈਨ ਨੁਕਸਾਨੀ ਗਈ ਹੈ। ਮੀਹ ਦੇ ਪਾਣੀ ਤੋਂ ਪੀੜਤ ਕਿਸਾਨ ਸੰਦੀਪ ਸਿੰਘ ਪੁੱਤਰ ਪਾਸ਼ਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਖੇਤੀ ਦੇ ਬਦਲ ਵਜੋਂ ਇੱਥੇ ਸੂਰ ਫਾਰਮ ਸ਼ੁਰੂ ਕੀਤਾ ਸੀੇ ਪਰ ਹੁਣ ਇਹ ਸੂਰ ਫਾਰਮ ਦੇ ਚਾਰੇ ਪਾਸੇ 7-8 ਫੁੱਟ ਪਾਣੀ ਭਰ ਗਿਆ ਹੈ ਜਿਸ ਕਾਰਨ ਇਸ ਫਾਰਮ ਤਕ ਪਹੁੰਚਣਾ ਤੇ ਸੂਰਾਂ ਦੀ ਖੁਰਾਕ ਲਿਜਾਣਾ ਮੁਸ਼ਕਿਲ ਹੋ ਗਿਆ ਹੈlਮੀਹ ਕਾਰਨ ਪ੍ਰਭਾਵਿਤ ਕਿਸਾਨ ਬਲਵੰਤ ਸਿੰਘ, ਗੁਰਜੀਤ ਸਿੰਘ, ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਭਗਵੰਤ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ, ਕੇਵਲ ਸਿੰਘ ਤੇ ਹੋਰ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਤਬਾਹ ਹੋਈਆਂ ਫਸਲਾਂ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤਾਂ 'ਚੋਂ ਪਾਣੀ ਕੱਢਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।






