ਕਪੂਰਥਲਾ : ਸੀਨੀਅਰ ਪੁਲਿਸ ਕਪਤਾਲ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਦੀਆਂ ਹਦਾਇਤਾਂ ਤਹਿਤ ਡੀ. ਐਸ. ਪੀ (ਟ੍ਰੈਫਿਕ) ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਲੀ ਦੇ ਤਿਉਹਾਰ 'ਤੇ ਸ਼ਹਿਰ ਵਿਚ ਹੁੱਲੜਬਾਜ਼ੀ ਕਰਨ ਵਾਲੇ ਲੜਕਿਆਂ 'ਤੇ ਸਖਤ ਨਿਗਰਾਨੀ ਰੱਖੀ ਗਈ, ਤਾਂ ਜੋ ਕੋਈ ਛੇੜ-ਛਾੜ ਦੀ ਘਟਨਾ ਨਾ ਵਾਪਰ ਸਕੇ। ਇਸ ਦੌਰਾਨ ਬੁਲੇਟ ਦੇ ਪਟਾਕੇ ਮਾਰਨ ਵਾਲੇ ਅਤੇ ਦੋਪਹੀਆ ਵਾਹਨਾਂ 'ਤੇ ਟ੍ਰਿਪਲ ਰਾਈਡਿੰਗ ਕਰਨ ਵਾਲੇ ਲੜਕਿਆਂ 'ਤੇ ਵਿਸ਼ੇਸ਼ ਨਿਗਰਾਨੀ ਗਈ।
ਸੰਬੰਧਿਤ ਖ਼ਬਰਾਂ
ਇਸ ਤੋਂ ਇਲਾਵਾ ਆਂਡਿਆਂ ਨਾਲ ਹੋਲੀ ਖੇਡਣ ਵਾਲਿਆਂ 'ਤੇ ਪੂਰਾ ਸ਼ਿਕੰਜਾ ਕੱਸਿਆ ਗਿਆ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਐਲਕੋਮੀਟਰ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਡੀ. ਐਸ. ਪੀ ਸੰਦੀਪ ਸਿੰਘ ਮੰਡ ਆਪ ਇਸ ਮੁਹਿੰਮ ਵਿਚ ਸ਼ਾਮਿਲ ਰਹੇ।
ਇੰਚਾਰਜ ਟ੍ਰੈਫਿਕ ਇੰਸਪੈਕਟਰ ਰਮੇਸ਼ ਲਾਲ ਅਤੇ ਇੰਚਾਰਜ ਪੀ. ਸੀ. ਆਰ ਇੰਸਪੈਕਟਰ ਦੀਪਕ ਸ਼ਰਮਾ ਇਸ ਦੌਰਾਨ ਖੁਦ ਡਿਊਟੀ 'ਤੇ ਮੌਜੂਦ ਰਹੇ। ਇਸ ਮੁਹਿੰਮ ਦੀ ਆਮ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਗਈ ਅਤੇ ਪੁਲਿਸ ਦੇ ਇਸ ਕੰਮ ਨੂੰ ਸਰਾਹਿਆ ਗਿਆ।






