ਨਵੀਂ ਦਿੱਲੀ: ਦਿੱਲੀ NCR ਵਿਚ ਮੌਸਮ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਠੰਢ ਨੇ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਸਵੇਰ ਤੋਂ ਹੀ ਲੋਕ ਸਵੈਟਰਾਂ ਵਿਚ ਨਜ਼ਰ ਆਏ। ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਨੋਇਡਾ ਅਤੇ ਰੇਵਾੜੀ ਸਮੇਤ ਹੋਰ ਇਲਾਕਿਆਂ ਵਿਚ ਹਲਕੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਇਸ ਨਾਲ ਠੰਢ ਵਿਚ ਇਜਾਫਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰਸ਼ ਨਾਲ ਪ੍ਰਦੂਸ਼ਣ ਤੋਂ ਭਾਰੀ ਰਾਹਤ ਮਿਲਣ ਦੀ ਉਮੀਦ ਹੈ।
ਦਿੱਲੀ ਦੇ ਨਾਲ ਹੀ ਝੱਜਰ, ਮਾਨੇਸਰ, ਬਾਵਲ, ਗੁਰੂਗ੍ਰਾਮ ਰੇਵਾੜੀ, ਕੁਰਕੂਸ਼ੇਤਰ, ਦਾਦਰੀ, ਭਿਵਾਨੀ, ਨਾਰਨੌਲ ਅਲਵਰ ਆਦਿ ਇਲਾਕਿਆਂ ਵਿਚ ਵੀ ਕਿਣਮਿਣ ਹੋ ਰਹੀ ਹੈ।
ਸੰਬੰਧਿਤ ਖ਼ਬਰਾਂ
ਇਸ ਹਲਕੀ ਬਾਰਸ਼ ਨਾਲ ਦਿੱਲੀ ਐਨਸੀਆਰ ਦਾ ਹਵਾ ਗੁਣਵੱਤਾ ਪੱਧਰ ਵਿਚ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਇਜਾਫਾ ਹੋਇਆ। ਬੁੱਧਵਾਰ ਨੂੰ ਏਕਿਊੁਆਈ 200 ਤੋਂ ਹੇਠਾਂ ਆ ਗਿਆ ਸੀ, ਉਥੇ ਵੀਰਵਾਰ ਨੂੰ 200 ਪਾਰ ਚਲਾ ਗਿਆ। ਇੰਡੀਆ ਗੇਟ 'ਤੇ 245 ਤੇ ਆਰਕੇਪੁਰਮ ਵਿਚ 198 ਰਿਹਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






