|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਾਦਸਾਗ੍ਰਸਤ ਹੋਣੋਂ ਬਚਿਆ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਦਾ ਜਹਾਜ਼, ਜਾ ਸਕਦੀ ਸੀ ਜਾਨ!

ਨਿਊਜ਼ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਹਾਜ਼ ਹਾਦਸੇ ’ਚ ਵਾਲ-ਵਾਲ ਬਚ ਗਏ। ਮਮਤਾ ਬੈਨਰਜੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਨਿੱਜੀ ਜਹਾਜ਼ ’ਚ ਉਡਾਣ ਦੌਰਾਨ ਗੜਬੜੀ ਆ ਗਈ, ਜਿਸ ਕਾਰਨ ਉਨ੍ਹਾਂ ਦਾ ਜਹਾਜ਼ ਕਿਸੇ ਦੂਜੇ ਜਹਾਜ਼ ਨਾਲ ਟਕਰਾਉਂਦੇ-ਟਕਰਾਉਂਦੇ ਵਾਲ-ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਮੇ

NRI Post Desk · 1724 ਦਿਨ ਪਹਿਲਾਂ · ਅੱਪਡੇਟ 1724 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਾਦਸਾਗ੍ਰਸਤ ਹੋਣੋਂ ਬਚਿਆ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਦਾ ਜਹਾਜ਼, ਜਾ ਸਕਦੀ ਸੀ ਜਾਨ!
📷 NRI Post Desk

ਨਿਊਜ਼ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਹਾਜ਼ ਹਾਦਸੇ ’ਚ ਵਾਲ-ਵਾਲ ਬਚ ਗਏ। ਮਮਤਾ ਬੈਨਰਜੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਨਿੱਜੀ ਜਹਾਜ਼ ’ਚ ਉਡਾਣ ਦੌਰਾਨ ਗੜਬੜੀ ਆ ਗਈ, ਜਿਸ ਕਾਰਨ ਉਨ੍ਹਾਂ ਦਾ ਜਹਾਜ਼ ਕਿਸੇ ਦੂਜੇ ਜਹਾਜ਼ ਨਾਲ ਟਕਰਾਉਂਦੇ-ਟਕਰਾਉਂਦੇ ਵਾਲ-ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਮੇਰੀ ਜਾਨ ਵੀ ਜਾ ਸਕਦੀ ਸੀ। ਪਾਇਲਟ ਦੀ ਸੂਝਬੂਝ ਕਾਰਨ ਦੋਵੇਂ ਜਹਾਜ਼ਾਂ ’ਚ ਟੱਕਰ ਟਲ ਗਈ। ਮਮਤਾ ਬੈਨਰਜੀ ਨੇ ਇਸ ਪੂਰੀ ਘਟਨਾ ਨੂੰ ਪੱਛਮੀ ਬੰਗਾਲ ਵਿਧਾਨ ਸਭਾ ’ਚ ਦੱਸਿਆ।

ਸੰਬੰਧਿਤ ਖ਼ਬਰਾਂ

ਮਮਤਾ ਨੇ ਜਹਾਜ਼ ’ਚ ਉਡਾਣ ਦੌਰਾਨ ਮੁਸ਼ਕਲ ਆਉਣ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਸ਼ਨੀਵਾਰ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੂੰ ਰਿਪੋਰਟ ਤਲਬ ਕੀਤੀ ਸੀ। ਇਸ ਘਟਨਾ ਵਿਚ ਮਮਤਾ ਦੀ ਪਿੱਠ ਅਤੇ ਛਾਤੀ ’ਚ ਹਲਕੀਆਂ ਸੱਟਾਂ ਲੱਗੀਆਂ। ਸੂਬਾ ਸਰਕਾਰ ਨੇ ਡੀ. ਜੀ. ਸੀ. ਏ. ਤੋਂ ਜਾਣਨਾ ਚਾਹਿਆ ਕਿ ਮਮਤਾ ਦੇ ਨਿੱਜੀ ਜਹਾਜ਼ ਦੇ ਮਾਰਗ ਨੂੰ ਮਨਜ਼ੂਰੀ ਦਿੱਤੀ ਸੀ ਜਾਂ ਨਹੀਂ? ਦਰਅਸਲ ਮੁੱਖ ਮੰਤਰੀ ਮਮਤਾ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਮਗਰੋਂ ਪੱਛਮੀ ਬੰਗਾਲ ਪਰਤ ਰਹੀ ਸੀ, ਉਸ ਸਮੇਂ ਇਹ ਘਟਨਾ ਵਾਪਰੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!