|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

Whatsapp ਨੂੰ ਮਹਿੰਗੀ ਪੈ ਰਹੀ ਨਵੀਂ ਪ੍ਰਾਈਵੇਸੀ ਪਾਲਿਸੀ, Telegram ਨਾਲ ਜੁੜੇ 2.5 ਕਰੋੜ ਨਵੇਂ ਯੂਜ਼ਰਜ਼

ਨਵੀਂ ਦਿੱਲੀ (ਦੇਵ ਇੰਦਰਜੀਤ)- ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ ਤੇ ਇਹ ਵੀ ਸਪਸ਼ਟ ਕੀਤਾ ਕਿ ਯੂਜ਼ਰਜ਼ ਦੇ ਪ੍ਰਾਈਵੇਟ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹ

NRI Post Desk · 2140 ਦਿਨ ਪਹਿਲਾਂ · ਅੱਪਡੇਟ 2140 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Whatsapp ਨੂੰ ਮਹਿੰਗੀ ਪੈ ਰਹੀ ਨਵੀਂ ਪ੍ਰਾਈਵੇਸੀ ਪਾਲਿਸੀ, Telegram ਨਾਲ ਜੁੜੇ 2.5 ਕਰੋੜ ਨਵੇਂ ਯੂਜ਼ਰਜ਼
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ ਤੇ ਇਹ ਵੀ ਸਪਸ਼ਟ ਕੀਤਾ ਕਿ ਯੂਜ਼ਰਜ਼ ਦੇ ਪ੍ਰਾਈਵੇਟ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਫਿਰ ਵੀ ਇਸ ਦੇ ਯੂਜ਼ਰਜ਼ ਦੀ ਗਿਣਤੀ 'ਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੇ ਬਜਾਏ ਲੋਕਾਂ ਵਿਚਕਾਰ Signal ਐਪ ਆਪਣੀ ਥਾਂ ਬਣਾਉਣ ਲੱਗਾ ਹੈ। ਇੰਨਾ ਹੀ ਨਹੀਂ Telegram ਐਪ ਵੀ ਹੁਣ ਯੂਜ਼ਰਜ਼ ਵਿਚਕਾਰ ਲੋਕਪ੍ਰਿਅਤਾ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 72 ਘੰਟਿਆਂ 'ਚ 2.5 ਕਰੋੜ ਨਵੇਂ ਯੂਜ਼ਰਜ਼ ਇਸ ’ਚ ਐੱਡ ਹੋਏ ਹਨ।

ਸੰਬੰਧਿਤ ਖ਼ਬਰਾਂ

Telegram ਦੇ ਸੀ.ਈ.ਓ. Pavel Durov ਨੇ ਜਾਣਕਾਰੀ ਸ਼ੇਅਰ ਕਰਦਿਆਂ ਦੱਸਿਆ ਕਿ Telegram ਨੇ 500 ਮਿਲਿਅਨ ਮਾਸਿਕ ਐਕਟਿਵ ਯੂਜ਼ਰਜ਼ ਦੀ ਗਿਣਤੀ ਨੂੰ ਪਾਰ ਕਰ ਦਿੱਤਾ ਹੈ। Whatsapp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਦੇਖਦਿਆਂ ਇਸ ਪਲੇਟਫਾਰਮ ’ਤੇ 72 ਘੰਟਿਆਂ ਦੇ ਅੰਦਰ ਦੁਨੀਆਭਰ ਤੋਂ 2.5 ਕਰੋੜ ਨਵੇਂ ਯੂਜ਼ਰਜ਼ ਐਡ ਹੋਏ ਹਨ। ਇਸ ’ਚ ਏਸ਼ੀਆ ਤੋਂ 38 ਫੀਸਦੀ, ਲੈਟਿਨ ਅਮਰੀਕਾ ਤੋਂ 21 ਫੀਸਦੀ ਤੇ ਮੱਧ ਪੂਰਵ ਤੇ ਉੱਤਰੀ ਅਫਰੀਕਾ ਤੋਂ 8 ਫੀਸਦੀ ਯੂਜ਼ਰਜ਼ ਸ਼ਾਮਲ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!