|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਉਂ ਮੋਦੀ ਚੁੱਪ ਹੈ ਪੈਗਾਸਸ ਜਾਸੂਸੀ ਨੂੰ ਲੈ ਕੇ : ਪੀ. ਚਿਦਾਂਬਰਮ

ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਨੇ ਇਜ਼ਰਾਇਲੀ ਕੰਪਨੀ ਐੱਨ. ਐੱਸ. ਓ. ਨਾਲ ਕੋਈ ਲੈਣ-ਦੇਣ ਨਾ ਕਰਨ ਸਬੰਧੀ ਰੱਖਿਆ ਮੰਤਰਾਲਾ ਦੇ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ’ਤੇ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ ਕਿ ਰੱਖਿਆ ਮੰਤਰਾਲਾ ਨੇ ਐੱਨ

NRI Post Desk · 1934 ਦਿਨ ਪਹਿਲਾਂ · ਅੱਪਡੇਟ 1934 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਉਂ ਮੋਦੀ ਚੁੱਪ ਹੈ ਪੈਗਾਸਸ ਜਾਸੂਸੀ ਨੂੰ ਲੈ ਕੇ : ਪੀ. ਚਿਦਾਂਬਰਮ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਨੇ ਇਜ਼ਰਾਇਲੀ ਕੰਪਨੀ ਐੱਨ. ਐੱਸ. ਓ. ਨਾਲ ਕੋਈ ਲੈਣ-ਦੇਣ ਨਾ ਕਰਨ ਸਬੰਧੀ ਰੱਖਿਆ ਮੰਤਰਾਲਾ ਦੇ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ’ਤੇ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ ਕਿ ਰੱਖਿਆ ਮੰਤਰਾਲਾ ਨੇ ਐੱਨ. ਐੱਸ. ਓ. ਸਮੂਹ (ਇਜ਼ਰਾਇਲ) ਨਾਲ ਕਿਸੇ ਵੀ ਸੌਦੇ ਤੋਂ ਇਨਕਾਰ ਕੀਤਾ ਹੈ। ਜੇਕਰ ਰੱਖਿਆ ਮੰਤਰਾਲਾ ਸਹੀ ਹੈ, ਤਾਂ ਇਕ ਮੰਤਰਾਲਾ/ਮਹਿਕਮੇ ਨੂੰ ਇਸ ਮਾਮਲੇ ਤੋਂ ਵੱਖ ਕਰ ਦਿੰਦੇ ਹਾਂ ਪਰ ਬਾਕੀ ਅੱਧਾ ਦਰਜਨ ਸ਼ੱਕੀਆਂ ਬਾਰੇ ਕੀ ਕਹੋਗੇ? ਚਿਦਾਂਬਰਮ ਨੇ ਸਵਾਲ ਕੀਤਾ ਕਿ ਸਾਰੇ ਮੰਤਰਾਲਿਆਂ/ਮਹਿਕਮਿਆਂ ਵਲੋਂ ਸਿਰਫ਼ ਪ੍ਰਧਾਨ ਮੰਤਰੀ ਹੀ ਜਵਾਬ ਦੇ ਸਕਦੇੇ ਹਨ। ਚੁੱਪ ਕਿਉਂ ਹਨ?

ਸੰਬੰਧਿਤ ਖ਼ਬਰਾਂ

ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਐੱਨ. ਐੱਸ. ਓ. ਸਮੂਹ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ। ਇਜ਼ਰਾਇਲ ਦੇ ਐੱਨ. ਐੱਸ. ਓ. ਸਮੂਹ ਨੇ ਫ਼ੌਜ ਪੱਧਰੀ ਜਾਸੂਸੀ ਸਾਫਟਵੇਅਰ ਪੈਗਾਸਸ ਵਿਕਸਿਤ ਕੀਤਾ ਹੈ, ਜੋ ਹਾਲ ਦੇ ਦਿਨਾਂ ਵਿਚ ਵਿਵਾਦਾਂ ਵਿਚ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਦੀ ਨਿਗਰਾਨੀ ਸਾਫ਼ਟਵੇਅਰ ਕੰਪਨੀ ਐੱਨ. ਐੱਸ. ਓ. ਸਮੂਹ ’ਤੇ ਭਾਰਤ ਸਮੇਤ ਕਈ ਦੇਸ਼ਾਂ ’ਚ ਲੋਕਾਂ ਦੇ ਫੋਨ ’ਤੇ ਤਿੱਖੀ ਨਜ਼ਰ ਰੱਖਣ ਲਈ ਪੈਗਾਸਸ ਸਾਫ਼ਟਵੇਅਰ ਦਾ ਇਸਤੇਮਾਲ ਕਰਨ ਦੇ ਦੋਸ਼ ਲੱਗ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!