|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕਾਮੇਡੀਅਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਦੀ ਵਿਲ ਸਮਿਥ ਨੂੰ ਚੁਕਾਉਣੀ ਪਈ ਭਾਰੀ ਕੀਮਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਕਰ 2022 ਦੇ ਸਮਾਰੋਹਾਂ 'ਚ ਕਾਮੇਡੀਅਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਲਈ ਵਿਲ ਸਮਿਥ ਨੂੰ ਭਾਰੀ ਕੀਮਤ ਚੁਕਾਉਣੀ ਪਈ। ਆਸਕਰ ਐਵਾਰਡ ਸਮਾਰੋਹ 'ਚ ਮੇਜ਼ਬਾਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਨੂੰ ਲੈ ਕੇ 'ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ' ਨੇ ਵਿਲ ਸਮਿਥ 'ਤੇ ਆਸਕਰ ਜਾਂ ਅਕੈਡਮੀ ਦੇ ਕਿਸੇ ਵੀ ਹੋਰ ਸਮਾਰੋਹ 'ਚ ਸ਼ਾਮਲ ਹੋਣ 'ਤੇ 10 ਸਾਲ ਦੀ ਪਾਬੰਦੀ ਲ

NRI Post Desk · 1692 ਦਿਨ ਪਹਿਲਾਂ · ਅੱਪਡੇਟ 1692 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਾਮੇਡੀਅਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਦੀ ਵਿਲ ਸਮਿਥ ਨੂੰ ਚੁਕਾਉਣੀ ਪਈ ਭਾਰੀ ਕੀਮਤ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਕਰ 2022 ਦੇ ਸਮਾਰੋਹਾਂ 'ਚ ਕਾਮੇਡੀਅਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਲਈ ਵਿਲ ਸਮਿਥ ਨੂੰ ਭਾਰੀ ਕੀਮਤ ਚੁਕਾਉਣੀ ਪਈ। ਆਸਕਰ ਐਵਾਰਡ ਸਮਾਰੋਹ 'ਚ ਮੇਜ਼ਬਾਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਨੂੰ ਲੈ ਕੇ 'ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ' ਨੇ ਵਿਲ ਸਮਿਥ 'ਤੇ ਆਸਕਰ ਜਾਂ ਅਕੈਡਮੀ ਦੇ ਕਿਸੇ ਵੀ ਹੋਰ ਸਮਾਰੋਹ 'ਚ ਸ਼ਾਮਲ ਹੋਣ 'ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ। ਸਮਿਥ ਦੀ ਹਰਕਤ 'ਤੇ ਅਕੈਡਮੀ ਦੇ 'ਬੋਰਡ ਆਫ ਗਵਰਨਰਸ' ਦੀ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ।

ਸੰਬੰਧਿਤ ਖ਼ਬਰਾਂ

ਉਧਰ ਸਮਿਥ ਨੇ ਪਾਬੰਦੀ 'ਤੇ ਕਿਹਾ ਕਿ ਮੈਂ ਅਕੈਡਮੀ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲੇ ਹੋਈ ਮੀਟਿੰਗ 'ਚ ਅਕੈਡਮੀ ਨੇ ਕਿਹਾ ਸੀ ਕਿ ਸਮਿਥ ਨੇ ਆਪਣੀ ਹਰਕਤ ਨਾਲ ਆਚਰਨ ਨਾਲ ਜੁੜੇ ਉਸ ਦੇ ਮਾਨਦੰਡਾਂ ਦਾ ਉਲੰਘਣ ਕੀਤਾ ਹੈ, ਜਿਸ ਦੇ ਤਹਿਤ ਅਨੁਚਿਤ ਰੂਪ ਨਾਲ ਸਰੀਰਕ ਸੰਪਰਕ ਕਰਨਾ, ਅਸ਼ਬਦ, ਕਹਿਣਾ ਜਾਂ ਧਮਕਾਉਣਾ ਅਕੈਡਮੀ ਦੀ ਇੱਜਤ ਦੇ ਖ਼ਿਲਾਫ਼ ਹੈ।

ਸਮਾਰੋਹ 'ਚ ਸਮਿਥ ਨੂੰ 'ਕਿੰਗ ਰਿਚਰਡ' 'ਚ ਉਨ੍ਹਾਂ ਦੇ ਦਮਦਾਰ ਅਭਿਨੈ ਲਈ ਸਰਵਉੱਚ ਅਦਾਕਾਰ ਦੇ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਪੁਰਸਕਾਰ ਲੈਂਦੇ ਸਮੇਂ ਉਨ੍ਹਾਂ ਨੇ ਅਕੈਡਮੀ ਅਤੇ ਨਾਮਿਤ ਕਲਾਕਾਰਾਂ ਤੋਂ ਮੁਆਫੀ ਮੰਗੀ ਸੀ ਪਰ ਰਾਕ ਦਾ ਨਾਂ ਨਹੀਂ ਲਿਆ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!