|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪ੍ਰੇਮੀ ਨਾਲ ਮਿਲ ਪਤੀ ਤੇ ਸੱਸ-ਸਹੁਰੇ ਨੂੰ ਬੇਹੋਸ਼ ਕਰ ਵਿਆਹੁਤਾ ਨੇ ਘਰ 'ਚ ਕੀਤੀ ਚੋਰੀ

ਲੁਧਿਆਣਾ : ਪ੍ਰੇਮੀ ਨਾਲ ਮਿਲ ਕੇ ਪਤੀ ਤੇ ਸੱਸ-ਸਹੁਰੇ ਨੂੰ ਬੇਹੋਸ਼ ਕਰਨ ਤੋਂ ਬਾਅਦ ਵਿਆਹੁਤਾ ਵੱਲੋਂ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਆਂਢੀਆਂ-ਗੁਆਂਢੀਆਂ ਨੇ ਵਿਆਹੁਤਾ ਦੇ ਪਤੀ ਤੇ ਸੱਸ-ਸਹੁਰੇ ਨੂੰ ਬੇਹੋਸ਼ੀ ਦੀ ਹਾਲਤ 'ਚ ਕੈਂਸਰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਚੌਧਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਪ੍ਰੇਮੀ ਨਾਲ ਮਿਲ ਕੇ ਪਤੀ ਤੇ ਸੱਸ-ਸਹੁਰੇ ਨੂੰ ਬੇਹੋਸ਼ ਕਰਨ ਤੋਂ ਬਾਅਦ ਵਿਆਹੁਤਾ ਵੱਲੋਂ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਆਂਢੀਆਂ-ਗੁਆਂਢੀਆਂ ਨੇ ਵਿਆਹੁਤਾ ਦੇ ਪਤੀ ਤੇ ਸੱਸ-ਸਹੁਰੇ ਨੂੰ ਬੇਹੋਸ਼ੀ ਦੀ ਹਾਲਤ 'ਚ ਕੈਂਸਰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਚੌਧਰੀ ਕਾਲੋਨੀ ਮੋਤੀ ਨਗਰ ਦੇ ਰਹਿਣ ਵਾਲੇ ਗੌਰਵ ਕੁਮਾਰ ਨੇ ਦੱਸਿਆ ਕੇ ਮਾਰਚ 2018 'ਚ ਉਸਦਾ ਇੰਦੂ ਬਾਲਾ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੇ ਪੁਰਾਣੇ ਦੋਸਤ ਅਸ਼ੀਸ਼ ਨਾਲ ਗੱਲਬਾਤ ਕਰਦੀ ਰਹੀ ਤੇ ਉਸ ਨੂੰ ਮਿਲਦੀ ਰਹੀ।

ਸੰਬੰਧਿਤ ਖ਼ਬਰਾਂ

ਕੁਝ ਦਿਨਾਂ ਬਾਅਦ ਗੌਰਵ ਨੂੰ ਪਤਾ ਲੱਗਿਆ ਕਿ ਅਸ਼ੀਸ਼ ਦੇ ਇੰਦੂ ਬਾਲਾ ਨਾਲ ਪ੍ਰੇਮ ਸੰਬੰਧ ਹਨ।ਇਸ ਗੱਲ ਨੂੰ ਲੈ ਕੇ ਘਰ 'ਚ ਅਕਸਰ ਲੜਾਈ-ਝਗੜਾ ਹੁੰਦਾ ਰਿਹਾ। ਅਸ਼ੀਸ਼ ਮੁਤਾਬਕ ਇੰਦੂ ਬਾਲਾ ਸਾਰੇ ਪਰਿਵਾਰ ਨੂੰ ਮਰਵਾ ਦੇਣ ਦੀਆਂ ਧਮਕੀਆਂ ਦਿੰਦੀ ਸੀ। ਬੀਤੀ ਰਾਤ ਉਸ ਨੇ ਖਾਣੇ 'ਚ ਨਸ਼ੀਲੀ ਵਸਤੂ ਮਿਲਾ ਕੇ ਸਾਰੇ ਪਰਿਵਾਰ ਨੂੰ ਬੇਹੋਸ਼ ਕਰ ਦਿੱਤਾ ਤੇ ਘਰ 'ਚੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਈ।

ਗੌਰਵ ਮੁਤਾਬਕ ਗੁਆਂਢੀਆਂ ਨੇ ਇੰਦੂ ਬਾਲਾ ਤੇ ਉਸ ਦੇ ਪ੍ਰੇਮੀ ਨੂੰ ਫ਼ਰਾਰ ਹੁੰਦੇ ਦੇਖਿਆ।ਆਂਢੀਆਂ-ਗੁਆਂਢੀਆਂ ਨੇ ਗੌਰਵ ਉਸ ਦੇ ਪਿਤਾ ਤੇ ਮਾਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਕੈਂਸਰ ਹਸਪਤਾਲ ਦਾਖਲ ਕਰਵਾਇਆ ਜਿੱਥੇ ਗੌਰਵ ਨੂੰ ਹੋਸ਼ ਆ ਗਈ ਹੈ ਤੇ ਉਸ ਦੇ ਮਾਤਾ-ਪਿਤਾ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਗੌਰਵ ਦੇ ਬਿਆਨਾਂ 'ਤੇ ਇੰਦੂਬਾਲਾ ਤੇ ਅਸ਼ੀਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!