ਫ਼ਤਹਿਗੜ੍ਹ ਸਾਹਿਬ (ਇੰਦਰਜੀਤ ਸਿੰਘ ਚਾਹਲ) : ਜਸਪਾਲ ਸਿੰਘ ਮੰਗਲ ਜੋ ਕਿ ਵਿਦਵਤਾ ਅਤੇ ਦੂਰਅੰਦੇਸ਼ੀ ਦੇ ਗੁਣਾਂ ਦੇ ਮਾਲਕ ਸਨ ਅਤੇ ਜਿਨ੍ਹਾਂ ਨੇ ਲੰਮੇਂ ਸਮੇਂ ਤੋਂ ਆਪਣੇ ਵਿਦਵਤਾ ਦੀ ਸਹੀ ਵਰਤੋਂ ਕਰਦੇ ਹੋਏ ਜੰਮੂ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਸਮੁੱਚੀ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਦਾ ਟਾਕਰਾਂ ਕਰਨ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਬਹੁਤ ਹੀ ਸਿੱਦਤ ਨਾਲ ਅਮਲ ਕਰਦੇ ਆ ਰਹੇ ਸਨ ਅਤੇ ਜਿਨ੍ਹਾਂ ਨੇ ਲੰਮਾਂ ਸਮਾਂ ਜੰਮੂ ਸਟੇਟ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੁੱਖ ਸੇਵਾ ਨਿਭਾਈ ਅਤੇ ਜੋ ਅੱਜਕੱਲ੍ਹ ਸਮੁੱਚੇ ਜੰਮੂ ਸਟੇਟ ਅਕਾਲੀ ਦਲ ਦੀ ਸ੍ਰਪਰਸਤੀ ਕਰ ਰਹੇ ਸਨ, ਕੁਝ ਸਮੇਂ ਤੋਂ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ ਉਹ ਪਿਛਲੇ ਦਿਨੀਂ ਉਸ ਅਕਾਲ ਪੁਰਖ ਵੱਲੋਂ ਬਖਸਿ਼ਸ਼ ਕੀਤੇ ਗਏ ਆਪਣੇ ਸਵਾਸਾ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਜੰਮੂ ਸਟੇਟ ਵਿਚ ਵਿਚਰ ਰਹੀ ਸਿੱਖ ਕੌਮ ਤੇ ਮਨੁੱਖਤਾ ਨੂੰ ਹੀ ਵੱਡਾ ਘਾਟਾ ਨਹੀਂ ਪਿਆ ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ।
ਸੰਬੰਧਿਤ ਖ਼ਬਰਾਂ
ਕਿਉਂਕਿ ਉਹ ਹਮੇਸ਼ਾਂ ਹੀ ਆਪਣੇ ਤੁਜਰਬੇ ਭਰੇ ਵਿਚਾਰਾਂ ਨਾਲ ਪਾਰਟੀ ਮੀਟਿੰਗਾਂ ਅਤੇ ਹੋਣ ਵਾਲੇ ਫੈਸਲਿਆ ਵਿਚ ਬਹੁਤ ਹੀ ਸੰਜ਼ੀਦਗੀ ਨਾਲ ਯੋਗਦਾਨ ਵੀ ਪਾਉਦੇ ਰਹੇ ਹਨ ਅਤੇ ਪਾਰਟੀ ਨੂੰ ਅਗਵਾਈ ਦੇਣ ਵਿਚ ਵੀ ਸਹਿਯੋਗ ਕਰਦੇ ਰਹੇ ਹਨ । ਅਜਿਹੀਆ ਆਤਮਾਵਾਂ ਦੀ ਮਨੁੱਖਤਾ ਨੂੰ ਹਮੇਸ਼ਾਂ ਹੀ ਲੋੜ ਵੀ ਹੁੰਦੀ ਹੈ ਅਤੇ ਕੌਮਾਂ ਅਜਿਹੀਆ ਸਖਸ਼ੀਅਤਾਂ ਦੇ ਤੁਜਰਬੇ ਤੋਂ ਬਹੁਤ ਕੁਝ ਪ੍ਰਾਪਤ ਕਰਦੀਆ ਹਨ । ਉਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਮੰਗਲ ਸਾਹਿਬ ਦੇ ਪਰਿਵਾਰ, ਸੰਬੰਧੀਆ, ਦੋਸਤਾਂ, ਮਿੱਤਰਾਂ ਤੇ ਜੰਮੂ ਨਿਵਾਸੀਆ ਨੂੰ ਹੀ ਦੁੱਖ ਨਹੀਂ ਪਹੁੰਚਿਆ, ਬਲਕਿ ਸਮੁੱਚੀ ਸਿੱਖ ਕੌਮ ਕੋਲੋ ਇਕ ਬਹੁਤ ਹੀ ਦ੍ਰਿੜ, ਇਮਾਨਦਾਰ, ਸੰਜ਼ੀਦਾ ਵਿਚਾਰ ਰੱਖਣ ਵਾਲੀ ਸਖਸ਼ੀਅਤ ਖੁੱਸ ਗਈ ਹੈ ਜੋ ਕਦੀ ਵੀ ਘਾਟਾ ਪੂਰਾ ਨਹੀਂ ਹੋ ਸਕਦਾ । ਅਸੀਂ ਉਨ੍ਹਾਂ ਦੇ ਚਲੇ ਜਾਣ ਤੇ ਪਰਿਵਾਰ ਨਾਲ ਜਿਥੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਉਥੇ ਉਸ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਵੀ ਕਰਦੇ ਹਾਂ ।” ਇਸ ਅਫਸੋਸ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਸਪਾਲ ਸਿੰਘ ਮੰਗਲ ਦੇ ਪਰਿਵਾਰ, ਜੰਮੂ ਦੇ ਸਿੱਖਾਂ ਅਤੇ ਸਮੁੱਚੀ ਸਿੱਖ ਕੌਮ ਨਾਲ ਸਾਂਝਾ ਕਰਦੇ ਹੋਏ ਪ੍ਰਗਟ ਕੀਤੇ ।






