|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੁੜੀਆਂ ਦੇ ਹੋਸਟਲ 'ਚ ਰਹਿੰਦੀ ਕੁੜੀ ਲਿੰਗ ਬਦਲ ਬਣੀ ਮੁੰਡਾ

ਰੋਹਤਕ: ਇੱਥੋਂ ਦੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਲਿੰਗ ਬਦਲੀ ਕਰਵਾ ਕੇ ਮੁੰਡਾ ਬਣ ਕੇ ਕੁੜੀਆਂ ਦੇ ਹੋਸਟਲ ਵਿੱਚ ਆਪਣੀ ਸਾਥਣ ਪਤੀ-ਪਤਨੀ ਵਾਂਗ ਰਹਿਣ ਦੇ ਇਲਜ਼ਾਮ ਲੱਗੇ ਹਨ। ਇਸ ਘਟਨਾ ਦਾ ਪਤਾ ਲੱਗਣ ਮਗਰੋਂ ਯੂਨੀਵਰਸਿਟੀ ਨੇ ਦੋਵਾਂ ਤੋਂ ਹੋਸਟਲ ਛੁਡਵਾ ਲਿਆ ਹੈ ਅਤੇ ਉਨ੍ਹਾਂ ਦੇ ਦਾਖ਼ਲੇ 'ਤੇ ਵੀ ਰੋਕ ਲਾ ਦਿੱਤੀ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਰੋਹਤਕ: ਇੱਥੋਂ ਦੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਲਿੰਗ ਬਦਲੀ ਕਰਵਾ ਕੇ ਮੁੰਡਾ ਬਣ ਕੇ ਕੁੜੀਆਂ ਦੇ ਹੋਸਟਲ ਵਿੱਚ ਆਪਣੀ ਸਾਥਣ ਪਤੀ-ਪਤਨੀ ਵਾਂਗ ਰਹਿਣ ਦੇ ਇਲਜ਼ਾਮ ਲੱਗੇ ਹਨ। ਇਸ ਘਟਨਾ ਦਾ ਪਤਾ ਲੱਗਣ ਮਗਰੋਂ ਯੂਨੀਵਰਸਿਟੀ ਨੇ ਦੋਵਾਂ ਤੋਂ ਹੋਸਟਲ ਛੁਡਵਾ ਲਿਆ ਹੈ ਅਤੇ ਉਨ੍ਹਾਂ ਦੇ ਦਾਖ਼ਲੇ 'ਤੇ ਵੀ ਰੋਕ ਲਾ ਦਿੱਤੀ ਹੈ।

ਐਮਡੀਯੂ ਦੇ ਮੇਘਨਾ ਗਰਲਜ਼ ਹੋਸਲਟ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਕੁਲਪਤੀ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਹੈ। ਉਨ੍ਹਾਂ ਲਿਖਿਆ ਹੈ ਕਿ ਫਰੈਂਚ ਭਾਸ਼ਾ ਵਿੱਚ ਡਿਪਲੋਮਾ ਕਰਨ ਵਾਲੀਆਂ ਵਿਦਿਆਰਥਣਾਂ ਵਿੱਚੋਂ ਇੱਕ ਨੇ ਲਿੰਗ ਤਬਦੀਲ ਕਰਵਾਇਆ ਹੈ।

ਸੰਬੰਧਿਤ ਖ਼ਬਰਾਂ

ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕੁੜੀ ਤੋਂ ਮੁੰਡਾ ਬਣਨ ਦੇ ਬਾਵਜੂਦ ਉਹ ਲੜਕੀਆਂ ਦੇ ਹੋਸਟਲ ਵਿੱਚ ਰਹਿ ਰਹੀ ਹੈ। ਵਿਦਿਆਰਥਣਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਦੋਵੇਂ ਇੱਕ ਅਕੈਡਮੀ ਵਿੱਚ ਨੌਕਰੀ ਕਰਦੀਆਂ ਹਨ ਅਤੇ ਹੋਸਟਲ ਸਿਰਫ ਰਹਿਣ ਲਈ ਲਿਆ ਹੋਇਆ ਹੈ।

ਹੋਸਟਲ ਪ੍ਰਬੰਧਕਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਆਪਣੇ ਕੁੜੀ ਹੋਣ ਦੇ ਮੈਡੀਕਲ ਪ੍ਰਮਾਣ ਪੱਤਰ ਪੀਜੀਆਈ ਤੋਂ ਤਿਆਰ ਕਰਵਾਉਣ ਲਈ ਕਹਿ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲਿੰਗ ਬਦਲਾਉਣ ਵਾਲੀ ਵਿਦਿਆਰਥਣ ਹਾਰਮੋਨ ਤਬਦੀਲੀ ਲਈ ਦਿੱਲੀ ਦੇ ਕਿਸੇ ਹਸਪਤਾਲ ਵਿੱਚ ਭਰਤੀ ਹੈ। ਉਸ ਦਾ ਸਮਾਨ ਹੋਸਟਲ ਤੋਂ ਬਾਹਰ ਰਖਵਾ ਦਿੱਤਾ ਗਿਆ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!