|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਸ਼ਵ ਓਰਲ ਹੈਲਥ ਡੇ-ਮੂੰਹ ਅਤੇ ਦੰਦਾਂ ਤੇ ਮਨੁੱਖੀ ਸਿਹਤ ਤੇ ਸ਼ਖਸੀਅਤ ਨਿਰਭਰ

ਕਪੂਰਥਲਾ : ਮੂੰਹ ਅਤੇ ਦੰਦਾਂ ਦਾ ਮਨੁੱਖੀ ਸਿਹਤ ਤੇ ਸ਼ਖਸੀਅਤ ਦੋਹਾਂ ਤੇ ਅਸਰ ਪੈਂਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬੰਧ ਵਿੱਚ ਕੱਢੀ ਗਈ ਰੈਲੀ ਦੌਰਾਨ ਪ੍ਰਗਟ ਕੀਤੇ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਸਿਹਤ ਸੰਭਾਲ ਨਾਲ ਹੋਰ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਜਿਆਦਾਤਰ ਲੋਕ ਦੰਦਾਂ ਨਾਲ ਜੁੜੀਆਂ ਸ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਮੂੰਹ ਅਤੇ ਦੰਦਾਂ ਦਾ ਮਨੁੱਖੀ ਸਿਹਤ ਤੇ ਸ਼ਖਸੀਅਤ ਦੋਹਾਂ ਤੇ ਅਸਰ ਪੈਂਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬੰਧ ਵਿੱਚ ਕੱਢੀ ਗਈ ਰੈਲੀ ਦੌਰਾਨ ਪ੍ਰਗਟ ਕੀਤੇ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਸਿਹਤ ਸੰਭਾਲ ਨਾਲ ਹੋਰ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਜਿਆਦਾਤਰ ਲੋਕ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਮੂੰਹ ਅਤੇ ਦੰਦਾਂ ਸੰਬੰਧੀ ਕੀਤੀ ਗਈ ਅਣਗਹਿਲੀ ਨਾਲ ਮਨੁੱਖ ਕੈਂਸਰ, ਦਿਲ ਦੀਆਂ ਬੀਮਾਰੀਆਂ ਆਦਿ ਨਾਲ ਪੀੜਤ ਹੋ ਸਕਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਵੱਲੋਂ ਤੰਬਾਕੂ, ਪਾਨ ਮਸਾਲਾ ਤੇ ਗੁਟਖਾ ਦੇ ਕੀਤੇ ਜਾਂਦੇ ਸੇਵਨ ਤੇ ਚਿੰਤਾ ਜਤਾਈ ਤੇ ਕਿਹਾ ਕਿ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਲੋਕ ਮੂੰਹ ਦੇ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਨਿਯਮਿਤ ਜਾਂਚ ਨਾਲ ਓਰਲ ਕੈਂਸਰ ਨੂੰ ਮੁੱਢਲੀ ਸਟੇਜ ਤੇ ਹੀ ਫੜਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ ਦੇ ਸੇਵਨ ਤੋਂ ਦੂਰ ਰਹਿਣ ਨੂੰ ਕਿਹਾ ਤੇ ਨਿਯਮਿਤ ਤੌਰ ਤੇ ਡੈਂਟਿਸਟ ਕੋਲ ਜਾਣ ਲਈ ਪ੍ਰੇਰਿਆ। ਇਸ ਮੌਕੇ ਤੇ ਓਰਲ ਹੈਲਥ ਨੂੰ ਲੈ ਕੇ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਤੇ ਪੰਫਲੈਟਸ ਵੀ ਲੋਕਾਂ ਨੂੰ ਵੰਡੇ ਗਏ।

ਸੇ ਆਹ ਥੀਮ ਓਰਲ ਹੈਲਥ ਦੀ ਜਾਗਰੂਕਤਾ ਦਾ ਪ੍ਰਤੀਕ – ਡਾ. ਸੁਰਿੰਦਰ ਮੱਲ

ਸੰਬੰਧਿਤ ਖ਼ਬਰਾਂ

ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਵਿਸ਼ਵ ਓਰਲ ਹੈਲਥ ਦਿਵਸ ਨੂੰ ਮਣਾਉਣ ਦਾ ਉਦੇਸ਼ ਲੋਕਾਂ ਵਿੱਚ ਮੂੰਹ ਅਤੇ ਦੰਦਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਡਾ. ਮੱਲ ਨੇ ਦੱਸਿਆ ਕਿ ਵਿਸ਼ਵ ਡੈਂਟਲ ਫੈਡਰੇਸ਼ਨ ਵਲੋਂ ਵਿਸ਼ਵ ਓਰਲ ਹੈਲਥ ਦਿਵਸ ਦੀ ਜਾਗਰੂਕਤਾ ਨੂੰ ਲੈ ਕੇ ਤਿੰਨ ਸਾਲਾਂ ਮੁਹਿੰਮ ਵਿੱਢੀ ਗਈ ਹੈ। 2018 ਤੋਂ 2020 ਤੱਕ ਸੇ ਆਹ ਥੀਮ ਤਹਿਤ ਵੱਖ ਵੱਖ ਸਲੋਗਨਾਂ ਰਾਹੀਂ ਲੋਕਾਂ ਨੂੰ ਓਰਲ ਹੈਲਥ ਬਾਰੇ ਸੋਚਣ ਅਤੇ ਉਸ ਦਿਸ਼ਾ ਵੱਲ ਕੰਮ ਕਰਣ ਲਈ ਪ੍ਰੇਰਿਆ ਜਾਏਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦਾ ਸਲੋਗਨ ਥਿੰਕ ਮਾਊਥ, ਥਿੰਕ ਹੈਲਥ ਅਤੇ ਇਸ ਸਾਲ ਸਲੋਗਨ ਐਕਟ ਓਨ ਮਾਊਥ ਹੈਲਥ ਇਸੀ ਮੁਹਿੰਮ ਦਾ ਹਿੱਸਾ ਹਨ।

ਸੈਲਫੀ ਕਾਰਨਰ ਰਿਹਾ ਖਿੱਚ ਦਾ ਕੇਂਦਰ

ਇਸ ਮੌਕੇ ਤੇ ਓਰਲ ਹੈਲਥ ਬਾਰੇ ਅਨੂਠੀ ਜਾਗਰੂਕਤਾ ਵੱਜੋਂ ਬਣਾਇਆ ਗਿਆ ਸੈਲਫੀ ਕਾਰਨਰ ਖਿੱਚ ਦਾ ਕੇਂਦਰ ਰਿਹਾ।ਇਸ ਦੌਰਾਨ ਸੈਲਫੀ ਪ੍ਰਤਿਯੋਗਿਤਾ ਵੀ ਕਰਵਾਈ ਗਈ।ਡਾ. ਮੱਲ ਨੇ ਕਿਹਾ ਕਿ ਸਿਹਤਮੰਦ ਤੇ ਚਮਕਦਾਰ ਦੰਦ ਮਨੁੱਖੀ ਚਿਹਰੇ ਦੀ ਮਹੱਤਾ ਨੂੰ ਵਧਾਉਂਦੇ ਹਨ ਤੇ ਸੈਲਫੀ ਕਾਰਨਰ ਲੋਕਾਂ ਨੂੰ ਸਿਹਤਮੰਦ ਮੁਸਕਾਨ ਪਾਉਣ ਤੇ ਜਾਗਰੂਕ ਕਰਨ ਲਈ ਪ੍ਰੇਰਨਾ ਵੱਜੋਂ ਬਣਾਇਆ ਗਿਆ ਹੈ।ਬੈਸਟ ਸੈਲਫੀ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਤੇ ਵੱਖ ਵੱਖ ਤਰ੍ਹਾਂ ਦੀਆਂ ਫਨ ਗੇਮਜ ਵੀ ਖਿਡਾਈਆਂ ਗਈਆਂ ਜਿਹੜੀਆਂ ਕਿ ਜਾਣਕਾਰੀ ਨਾਲ ਤਾਂ ਭਰਪੂਰ ਹੀ ਸਨ ਨਾਲ ਹੀ ਲੋਕਾਂ ਨੇ ਇਨ੍ਹਾਂ ਫਨ ਗੇਮਜ ਦਾ ਆਨੰਦ ਉਠਾਇਆ।

ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ, ਡੈਂਟਲ ਮੈਡੀਕਲ ਅਫਸਰ ਡਾ. ਮੌਨਿੰਦਰ ਕੌਰ ਤੋਂ ਇਲਾਵਾ ਹੋਰ ਹਾਜਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!