|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਸ਼ਵ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਭਰੀ ਪਿਹਲੀ ਉਡਾਣ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਵਿਸ਼ਵ ਦੇ ਸਭ ਤੋਂ ਵੱਡੇ ਜਹਾਜ਼ ਨੇ ਸ਼ਨੀਵਾਰ ਨੂੰ ਕੈਲੀਫ਼ੋਰਨੀਆ ਤੋਂ ਆਪਣੀ ਪਹਿਲੀ ਉਡਾਨ ਭਰੀ। ਇਹ ਜਹਾਜ਼ ਪੁਲਾੜ 'ਚ ਰਾਕੇਟ ਅਤੇ ਉਪਗ੍ਰਹਿ ਛੱਡਣ ਲਈ ਸਮਰਥ ਹੈ। ਜਾਣਕਾਰੀ ਮੁਤਾਬਕ ਇਸ ਜਹਾਜ਼ ਨੂੰ ਸਕੇਲਡ ਕੰਪੋਜ਼ਿਟਸ ਨਾਂਅ ਦੀ ਇੰਜੀਨੀਅਰਿੰਗ ਕੰਪਨੀ ਨੇ ਤਿਆਰ ਕੀਤਾ ਹੈ। ਸਟ੍ਰੈਟੋਲਾਂਚ ਦੇ ਸੀਈਓ ਜੀਨ ਫ਼ਲੌਇਡ ਨੇ ਇਸ ਪਹਿਲੀ ਪਰੀਖਣ ਉਡਾਣ ਨੂੰ ਬ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਵਿਸ਼ਵ ਦੇ ਸਭ ਤੋਂ ਵੱਡੇ ਜਹਾਜ਼ ਨੇ ਸ਼ਨੀਵਾਰ ਨੂੰ ਕੈਲੀਫ਼ੋਰਨੀਆ ਤੋਂ ਆਪਣੀ ਪਹਿਲੀ ਉਡਾਨ ਭਰੀ। ਇਹ ਜਹਾਜ਼ ਪੁਲਾੜ 'ਚ ਰਾਕੇਟ ਅਤੇ ਉਪਗ੍ਰਹਿ ਛੱਡਣ ਲਈ ਸਮਰਥ ਹੈ। ਜਾਣਕਾਰੀ ਮੁਤਾਬਕ ਇਸ ਜਹਾਜ਼ ਨੂੰ ਸਕੇਲਡ ਕੰਪੋਜ਼ਿਟਸ ਨਾਂਅ ਦੀ ਇੰਜੀਨੀਅਰਿੰਗ ਕੰਪਨੀ ਨੇ ਤਿਆਰ ਕੀਤਾ ਹੈ। ਸਟ੍ਰੈਟੋਲਾਂਚ ਦੇ ਸੀਈਓ ਜੀਨ ਫ਼ਲੌਇਡ ਨੇ ਇਸ ਪਹਿਲੀ ਪਰੀਖਣ ਉਡਾਣ ਨੂੰ ਬੇਹਦ ਸ਼ਾਨਦਾਰ ਕਰਾਰ ਦਿੱਤਾ। ਕੱਲ੍ਹ ਇਸ ਜਹਾਜ਼ ਦੀ ਉਡਾਣ ਦਾ ਪਹਿਲਾ ਪਰੀਖਣ ਕੀਤਾ ਗਿਆ। ਪਰੀਖਣ ਸਮੇਂ ਇਹ ਜਹਾਜ਼ ਮੋਜੇਵ ਰੇਗਿਸਤਾਨ ਉੱਤੇ 304 ਕਿਲੋਮੀਟਰ (189 ਮੀਲ) ਪ੍ਰਤੀ ਘੰਟਾ ਅਤੇ 17,000 ਫ਼ੁੱਟ (5,182 ਮੀਟਰ) ਦੀ ਉਚਾਈ ਤੱਕ ਲਗਭਗ ਢਾਈ ਘੰਟੇ ਤੱਕ ਉੱਡਿਆ।

ਸੰਬੰਧਿਤ ਖ਼ਬਰਾਂ

ਕਿਉਂ ਹੈ ਖ਼ਾਸ

ਇਸ ਹਵਾਈ ਜਹਾਜ਼ ਵਿੱਚ ਦੋ ਫ਼ਿਊਜ਼ਲੇਜਸ ਤੇ ਛੇ ਬੋਇੰਗ 747 ਇੰਜਣ ਫ਼ਿੱਟ ਕੀਤੇ ਗਏ ਹਨ। ਇਸ ਦੇ ਪਰ ਫ਼ੁੱਟਬਾਲ ਦੇ ਮੈਦਾਨ ਤੋਂ ਜ਼ਿਆਦਾ ਦੂਰ ਤੱਕ ਫੈਲੇ ਹੋਏ ਹੁੰਦੇ ਹਨ। ਇਸ ਦੇ ਏਅਰਬੱਸ (ਏ380) ਤੋਂ ਡੇਢ ਗੁਣਾ ਜ਼ਿਆਦਾ ਵੱਡੇ ਹਨ। ਇਸ ਜਹਾਜ਼ ਦੇ ਪਰਾਂ ਦਾ ਫੈਲਾਅ ਲਗਭਗ 117 ਮੀਟਰ ਤੱਕ ਹੈ। ਇਸ ਜਹਾਜ਼ ਦੀ ਵਰਤੋਂ ਪੁਲਾੜ 'ਚ ਰਾਕੇਟ ਅਤੇ ਉਪਗ੍ਰਹਿ ਛੱਡਣ ਲਈ ਵੀ ਕੀਤੀ ਜਾ ਸਕਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!