|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਾਲਾ ਸੰਘਿਆਂ ਦਾ ਕੁਸ਼ਤੀ ਮੇਲਾ : ਦਿੱਲੀ ਦੇ ਪਹਿਲਵਾਨ ਤੇ ਭਾਰੀ ਪਿਆ ਪੰਜਾਬ ਦਾ ਪਹਿਲਵਾਨ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ/ਪਰਮਜੀਤ ਸਿੰਘ ਪੰਮਾ) : ਕਾਲਾ ਸੰਘਿਆਂ ਦੇ ਸਲਾਨਾ ਛਿੰਝ ਮੇਲੇ ਦੌਰਾਨ ਜੱਦੋ ਜਹਿਦ ਅਤੇ ਦਾਹ ਪੇਜਾਂ ਉਪਰੰਤ ਗੋਰਵ ਮਾਛੀਵਾੜਾ ਨੇ ਸ਼ੁਸ਼ੀਲ ਦਿਲੀ ਨੂੰ ਢਾਹ ਕੇ ਪਟਕਾ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਜਿਸ ਨੂੰ ਬੁਲਟ ਮੋਟਰਸਾਈਕਲ ਅਤੇ ਉਪ ਜੇਤੂ ਨੂੰ 40 ਹਜਾਰ ਰੁਪਏ ਦੇ ਕੇ ਸਨਮਾਨਿਆ ਗਿਆ। ਮੋਟਰਸਾਈਲ ਸੋਡੀ ਸਿੰਘ ਪੁੱਤਰ ਸੋਹਣ ਸਿੰਘ ਪਿੰਡ ਚ

NRI Post Desk · 2301 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ/ਪਰਮਜੀਤ ਸਿੰਘ ਪੰਮਾ) : ਕਾਲਾ ਸੰਘਿਆਂ ਦੇ ਸਲਾਨਾ ਛਿੰਝ ਮੇਲੇ ਦੌਰਾਨ ਜੱਦੋ ਜਹਿਦ ਅਤੇ ਦਾਹ ਪੇਜਾਂ ਉਪਰੰਤ ਗੋਰਵ ਮਾਛੀਵਾੜਾ ਨੇ ਸ਼ੁਸ਼ੀਲ ਦਿਲੀ ਨੂੰ ਢਾਹ ਕੇ ਪਟਕਾ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਜਿਸ ਨੂੰ ਬੁਲਟ ਮੋਟਰਸਾਈਕਲ ਅਤੇ ਉਪ ਜੇਤੂ ਨੂੰ 40 ਹਜਾਰ ਰੁਪਏ ਦੇ ਕੇ ਸਨਮਾਨਿਆ ਗਿਆ। ਮੋਟਰਸਾਈਲ ਸੋਡੀ ਸਿੰਘ ਪੁੱਤਰ ਸੋਹਣ ਸਿੰਘ ਪਿੰਡ ਚੱਕ ਪੀਰ ਪੁਰਾ ਵੱਲੋਂ ਦਿੱਤਾ ਗਿਆ। ਬਾਘਾ ਕੁਬਾਲੀ, ਜਤਿੰਦਰ ਖੇੜੀ, ਸਤਿੰਦਰ ਪਟਿਆਲਾ, ਬੱਗਾ ਕੁਹਾਲੀ ਵਾਲੀ, ਤੀਰਥ ਮਾਹਲਾਂ ਵਾਲਾ, ਕਾਲਾ ਮਹਿਰਾਜ, ਗੋਪੀ ਨੱਥੂ ਚਾਹਲ ਆਦਿ ਨੇ ਵਧੀਆ ਕੁਸ਼ਤੀ ਦਾ ਪ੍ਰਦਸ਼ਨ ਕੀਤਾ। ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖੇਡਾਂ ਤੋਂ ਰਾਜਨੀਤੀ ਦੂਰ ਰੱਖੋ। ਜੇ ਕਰ ਨੋਜਵਾਨ ਨਸ਼ਿਆਂ 'ਚ ਲੱਗ ਰਹੇ ਤਾਂ ਕਮੀਆਂ ਕਿਤੇ ਨਾ ਕਿਤੇ ਜਰੂਰ ਹੋਣਗੀਆਂ। ਉਹਨਾਂ ਕਿਹਾ ਕਿ ਖੇਡ ਗਰਾਊਂਡ 'ਚ ਅਗਲੀ ਛਿੰਝ ਤੋਂ ਪਹਿਲਾਂ ਸਟੇਡੀਅਮ ਬਣੀਆ ਹੋਵੇਗਾ।

ਸੰਬੰਧਿਤ ਖ਼ਬਰਾਂ

ਅਨੋਖ ਸਿੰਘ ਨੇ ਦੰਦਾਂ ਨਾਲ ਦੋ ਸਾਈਕਲ ਚੱਕੇ, ਅਪਾਹਜ ਵਿਆਕਤੀ ਰਾਕੇਸ਼ ਜੰਮੂ ਨੇ ਬਾਹਾਂ ਦੇ ਭਾਰ ਦੰਦਾਂ ਨਾਲ ਇੱਟਾਂ ਬੰਨ ਕੇ ਚੱਕੀਆਂ, ਰਾਜੂ ਤੇ ਗੁੱਜਰ ਦੋ ਛੋਟੇ ਬੱਚਿਆਂ ਦੀ ਕੁਸ਼ਤੀ ਵੀ ਦਿਲਚਸਪ ਰਹੀ। ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਸੰਘਾ, ਡਾ. ਲੁਭਾਇਆ ਰਾਮ, ਮੰਗਾ, ਦਵਿੰਦਰ ਕਿਲੀ ਵਾਲਾ ਨੇ ਬੁਲਾਰਿਆਂ ਵਜੋਂ ਸੇਵਾਵਾਂ ਨਿਭਾਈਆਂ। ਭਾਈ ਘਨ੍ਹਿਆ ਦਲ ਵੱਲੋਂ ਦੁੱਧ ਦੀ ਛਬੀਲ ਲਗਾਈ ਗਈ। ਛਿੰਝ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਸਾਬਕਾ ਸਰਪੰਚ ਸੰਜੀਵ ਹੈਪੀ, ਸਰਪੰਚ ਸੁਰਜੀਤ ਬਿੱਟੂ, ਹਰਪ੍ਰੀਤ ਹੈਪੀ, ਜਸਵੀਰ ਸਿੰਘ ਘੁੱਗੀ, ਗੁਰਤਾਜ ਸਿੰਘ ਸੰਘਾ, ਕੁਲਦੀਪ ਦੀਪਾ, ਗੁਰਦਾਵਰ ਬੱਸਣ, ਚਰਨ ਸਿੰਘ, ਸ਼ੇਰ ਸਿੰਘ, ਹਕੀਕਤ ਸਿੰਘ ਕੀਕਾ, ਪਾਲ ਸਿੰਘ, ਸ਼ਤੀਸ਼ ਘੋਨਾ, ਬਲਦੇਵ ਦੇਵ, ਮੇਜ਼ਰ ਸਿੰਘ ਯੂ. ਐਸ. ਏ., ਡਾ. ਬਲਰਾਮ, ਰਾਮਾ ਬਲੱਗਣ, ਕਾਲਾ ਮਨੀਲਾ, ਸੁਰਿੰਦਰ ਬਿੱਲਾ, ਪਿੰਡ ਕਮੇਟੀ ਕਾਲਾ ਸੰਘਿਆਂ ਦੇ ਪ੍ਰਧਾਨ ਸ਼ੀਤਲ ਸਿੰਘ ਸੰਘਾ, ਪੰਡਿਤ ਰਾਕੇਸ਼ ਕੁਮਾਰ, ਮਾਸਟਰ ਭਜਨ ਸਿੰਘ ਆਦਿ ਵੀ ਹਾਜਰ ਸਨ। ਸ: ਬੱਸਣ ਨੇ ਦੋਨੋ ਪੰਚਾਇਤਾਂ, ਐਨ. ਆਰ. ਆਈ. ਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!