ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਬਾਬਾ ਲੱਖਾਂ ਦਾ ਦਾਤਾ ਦੀ ਯਾਦ ਵਿਚ ਪਿੰਡ ਰਜਾਪੁਰ ਵਿਖੇ ਸਲਾਨਾ ਕੁਸ਼ਤੀ ਮੇਲਾ ਸਮੂਹ ਮੇਲਾ ਪ੍ਰਬੰਧਕ ਕਮੇਟੀ ਵਲੋ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੁਸ਼ਤੀ ਮੇਲੇ ਵਿਚ 50 ਤੋਂ ਜ਼ਿਆਦਾ ਪਹਿਲਵਾਨਾਂ ਵਿਚਕਾਰ ਕੁਸ਼ਤੀ ਮੁਕਾਬਲੇ ਕਰਵਾਏ ਗਏ। ਪਟਕੇ ਦੀ ਕੁਸ਼ਤੀ ਬਾਜ ਡੇਰਾ ਬਾਬਾ ਨਾਨਕ ਅਤੇ ਜੱਗੀ ਬਿਸ਼ਨਪੁਰ ਵਿਚਕਾਰ ਹੋਈ, ਜੋ ਲੰਬੇ ਸੰਘਰਸ਼ ਦੇ ਬਾਅਦ ਵੀ ਬਰਾਬਰ ਰਹੀ।
ਸੰਬੰਧਿਤ ਖ਼ਬਰਾਂ
ਪ੍ਰਬੰਧਕ ਕਮੇਟੀ ਵਲੋ ਇਨਾਮਾਂ ਰਾਸ਼ੀ ਦੋਨਾਂ ਪਹਿਲਵਾਨਾਂ ਵਿਚਕਾਰ ਬਰਾਬਰ ਵੰਡ ਦਿੱਤੀ ਗਈ। ਹੋਰਨਾਂ ਕੁਸ਼ਤੀ ਮੁਕਾਬਲਿਆਂ ਵਿਚ ਗੋਰਾ ਮੁਸ਼ਕਵੇਦ ਨੇ ਮੋਨੂੰ ਡੇਰਾ ਬਾਬਾ ਨਾਨਕ, ਮੀਕਾ ਬਾਲੋਕੀ ਨੇ ਸੈਫਲੀ ਹੁਸ਼ਿਆਰਪੁਰ ਨੂੰ ਹਰਾਇਆ। ਕੁਸ਼ਤੀ ਮੁਕਾਬਲੇ ਪਹਿਲਵਾਨ ਸੱਤੀ ਕਪੂਰਥਲਾ ਦੀ ਦੇਖ ਰੇਖ ਹੇਠ ਕਰਵਾਏ ਗਏ। ਇਸ ਮੌਕੇ 'ਤੇ ਗੁਰਦੀਪ ਸਿੰਘ ਦੀਪਾ, ਹਰਬੰਸ ਸਿੰਘ, ਮੱਸਾ ਸਿੰਘ, ਵਿਜੈ ਕੁਮਾਰ, ਵਿਕੀ ਪੱਡਾ ਮੈਂਬਰ ਪੰਚਾਇਤ, ਸੋਨੀ ਰਜ਼ਾਪੁਰ, ਗੁਰਦੀਪ ਸਿੰਘ ਤੇ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ।






