|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕਾਲਾ ਸੰਘਿਆਂ 'ਚ ਪਹਿਲਵਾਨਾਂ ਦਾ ਦੰਗਲ ਅੱਜ , ਢੇਰੀ ਵਾਲੀ ਕਬੱਡੀ ਦੇ ਦਿਲਚਸਪ ਮੁਕਾਬਲੇ ਵੀ ਹੋਣਗੇ

ਕਾਲਾ ਸੰਘਿਆਂ (ਇੰਦਰਜੀਤ ਸਿੰਘ ਚਾਹਲ) : ਸਥਾਨਕ ਕਸਬੇ 'ਚ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਦੀ ਖੇਡ ਗਰਾਊਡ ਵਿਖੇ 22 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਪਹਿਲਵਾਨਾਂ ਦਾ ਵਿਸ਼ਾਲ ਦੰਗਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿਦਿਆਂ ਰਣਜੀਤ ਸਿੰਘ ਜੀਤਾ ਮੋੜ, ਦਲਜੀਤ ਸਿੰਘ ਮੋਹਣਾ, ਜਤਿੰਦਰ ਸਿੰਘ ਤੋਚੀ, ਅਮਰਜੀਤ ਸਿੰਘ ਪੱਪੂ ਅਤੇ ਦਵਿੰਦਰ ਸਿੰਘ ਜਵਾਹ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਾਲਾ ਸੰਘਿਆਂ (ਇੰਦਰਜੀਤ ਸਿੰਘ ਚਾਹਲ) : ਸਥਾਨਕ ਕਸਬੇ 'ਚ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਦੀ ਖੇਡ ਗਰਾਊਡ ਵਿਖੇ 22 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਪਹਿਲਵਾਨਾਂ ਦਾ ਵਿਸ਼ਾਲ ਦੰਗਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿਦਿਆਂ ਰਣਜੀਤ ਸਿੰਘ ਜੀਤਾ ਮੋੜ, ਦਲਜੀਤ ਸਿੰਘ ਮੋਹਣਾ, ਜਤਿੰਦਰ ਸਿੰਘ ਤੋਚੀ, ਅਮਰਜੀਤ ਸਿੰਘ ਪੱਪੂ ਅਤੇ ਦਵਿੰਦਰ ਸਿੰਘ ਜਵਾਹਰਾ ਨੇ ਦੱਸਿਆ ਕਿ ਐਨ. ਆਰ. ਆਈਜ਼. ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉਤਸ਼ਾਹ ਨਾਲ ਕਰਵਾਏ ਜਾ ਰਹੇ ਇਸ ਵਿਸ਼ਾਲ ਦੰਗਲ ਦੌਰਾਨ ਅੰਤਰਾਸਟਰੀ ਪੱਧਰ ਦੇ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਹੋਣਗੇ ਉਥੇ ਢੇਰੀ ਵਾਲੀ ਕਬੱਡੀ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ।

ਸੰਬੰਧਿਤ ਖ਼ਬਰਾਂ

ਦੰਗਲ ਦੌਰਾਨ ਜੱਸਾ ਪੱਟੀ ਅਤੇ ਗੋਰਵ ਮਾਛੀਵਾੜਾ ਭਾਰਤ ਕੇਸਰੀ, ਮੋਸਮ ਖੱਤਰੀ ਦਿਲੀ ਭਾਰਤ ਕੇਸਰੀ ਅਤੇ ਸੁੱਖਾ ਬੱਬੇਹਾਲੀ, ਹਤੇਸ਼ ਭਾਰਤ ਕੇਸਰੀ ਅਤੇ ਸੋਨੂੰ ਚੀਮਾਂ, ਪ੍ਰਦੀਪ ਚੀਕਾ ਅਤੇ ਸ਼ਿੰਦਾ ਨਰੰਗਵਾਲੀਆ, ਪਵਨ ਦਿਲੀ ਅਤੇ ਖਲੀ ਆਗਰਾ, ਕਮਲ ਡੂਮਛੇੜੀ-ਨਸ਼ੀਮ ਦਿਲੀ, ਪ੍ਰਿਤਪਾਲ ਫ਼ਗਵਾੜਾ-ਸਤਿੰਦਰ ਮੁਖਰੀਆ, ਭੁਪਿੰਦਰ ਅਜਨਾਲਾ-ਸ਼ਮਸੇਰ ਦੀਨਾ ਨਗਰ, ਗਨੀ ਮਲੇਰਕੋਟ-ਵਿਕਰਮ ਕੋਟੀਆ, ਬਿਨੀਆ ਜੰਮੂ-ਕਿਸ਼ਨ ਖੰਨਾ, ਸੋਨੂੰ ਕਾਂਗੜਾ ਹਿਮਾਚਲ ਕੇਸਰੀ-ਤੀਰਥ ਫਗਵਾੜਾ, ਹਰਨੇਕ ਕੰਗਣੀਵਾਲ-ਕੁਲਵਿੰਦਰ ਭੱਟਾ, ਬੱਬੂ ਬੱਬੇਹਾਲੀ-ਅਗਰੇਜ਼ ਡੂਮਛੇੜੀ, ਸੰਨੀ ਰਸੂਲਪੁਰ-ਅਗਰੇਜ਼, ਜੋਗਿੰਦਰ ਦਿੱਲੀ ਵਾਲਾ ਡੂਮਛੇੜੀ ਆਦਿ ਉਘੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ। ਥਾਪਾ ਨਿਪਾਲੀ ਦੀ ਕੁਸ਼ਤੀ ਜੰਮੂ ਪਹਿਲਵਾਨ ਨਾਲ ਹੋਵੇਗੀ। ਇਸ ਮੋਕੇ ਤੇ ਸਾਹਿਬਜਾਦਾ ਅਜੀਤ ਸਿੰਘ ਗਤਕਾ ਅਖਾੜਾ ਦੇ ਨੋਜਵਾਨਾਂ ਵੱਲੋਂ ਗਤਕੇ ਦੇ ਬਾਕਮਾਲ ਜੋਹਰ ਵਿਖਾਏ ਜਾਣਗੇ। ਦਰਸ਼ਕਾਂ ਨੂੰ ਕੂਪਨਾਂ ਰਾਹੀਂ 7 ਸਾਈਕਲ ਅਤੇ ਹੋਰ ਇਨਾਮ ਦਿੱਤੇ ਜਾਣਗੇ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!