|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

7,999 ਰੁਪਏ ‘ਚ ਲਾਂਚ ਹੋਇਆ ਰੇਡਮੀ 8 ਦਾ ਲੇਟੇਸਟ ਫੋਨ, ਜਾਣੋ ਖਾਸੀਅਤ ਤੇ ਫੀਚਰਸ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤੀ ਬਾਜ਼ਾਰ ‘ਚ ਬੁੱਧਵਾਰ ਨੂੰ ਰੇਡਮੀ 8 ਸੀਰੀਜ ਦੇ ਲੇਟੇਸਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਦੋ ਵੈਰੀਅੰਟ ਲਾਂਚ ਕੀਤੇ ਹਨ। ਇਸ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੀ ਕੀਮਤ 7,999 ਰੁਪਏ ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਕੀਮਤ 8,999 ਰੁਪਏ ਹੈ। ਫੋਨ ਦੀ ਪਹਿਲੀ ਸੇਲ 12 ਅਕਤੂਬਰ ਰਾਤ 12 ਵਜੇ ਤੋਂ ਸ਼ੁਰੂ ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤੀ ਬਾਜ਼ਾਰ ‘ਚ ਬੁੱਧਵਾਰ ਨੂੰ ਰੇਡਮੀ 8 ਸੀਰੀਜ ਦੇ ਲੇਟੇਸਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਦੋ ਵੈਰੀਅੰਟ ਲਾਂਚ ਕੀਤੇ ਹਨ। ਇਸ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੀ ਕੀਮਤ 7,999 ਰੁਪਏ ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਕੀਮਤ 8,999 ਰੁਪਏ ਹੈ। ਫੋਨ ਦੀ ਪਹਿਲੀ ਸੇਲ 12 ਅਕਤੂਬਰ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ।

ਹੁਣ ਜਾਣੋ ਰੇਡਮੀ 8 ‘ਚ ਕੀ ਕੁਝ ਖਾਸ ਹੋਵੇਗਾ:

ਸੰਬੰਧਿਤ ਖ਼ਬਰਾਂ

ਫੋਨ ‘ਚ ਡਿਊਲ ਰਿਅਰ ਕੈਮਰਾ ਸੈਟਅੱਪ ਹੈ ਜਿਸ ‘ਚ 12 ਮੈਗਾਪਿਕਸਲ ਦਾ ਮੇਨ ਕੈਮਰਾ ਹੈ ਜੋ ਸੋਨੀ IMX363 ਇਮੇਜ਼ ਸੈਂਸਰ ਨਾਲ ਲੈਸ ਹੈ। ਇਸ ਦੇ ਨਾਲ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਸੇਫਟੀ ਲਈ ਫੋਨ ‘ਚ ਫਿੰਗਰਪ੍ਰਿੰਟ ਸਕੈਨਰ ਤੇ ਫੇਸ ਅਨਲਾਕ ਜਿਹੇ ਫੀਚਰਸ ਹਨ। ਇਸ ਦੇ ਨਾਲ ਹੀ ਫੋਨ ‘ਚ 5000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।

ਇਸ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ‘ਚ ਯੂਐਸਬੀ ਟਾਈਪ ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਹ 18 ਵਾਟ ਚਾਰਜਰ ਨੂੰ ਸਪੋਰਟ ਕਰਦਾ ਹੈ ਜਦਕਿ ਫੋਨ ਦੇ ਬਾਕਸ ‘ਚ 10 ਵਾਟ ਦਾ ਚਾਰਜਰ ਮਿਲਦਾ ਹੈ। ਕੰਪਨੀ ਨੇ ਰੇਡਮੀ 8 ਨੂੰ ਆਰਾ ਮਿਰਰ ਡਿਜ਼ਾਇਨ ਦਿੱਤੀ ਹੈ। ਇਹ ਸਪਾਇਰ ਬੱਲੂ, ਰੂਬੀ ਰੈਡ ਤੇ ਓਨਿਕਸ ਬਲੈਕ ਕਲਰ ‘ਚ ਉਪਲੱਬਧ ਹੈ। ਇਸ ਦੇ ਨਾਲ ਹੀ ਫੋਨ ਦੀ ਮੈਮਰੀ ਨੂੰ ਕਾਰਡ ਦੀ ਮਦਦ ਨਾਲ 512 ਜੀਬੀ ਤਕ ਵਧਾਇਆ ਜਾ ਸਕਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!