|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ : ਹੰਬੋਲਟ ਬਰੌਂਕਸ ਬੱਸ ਹਾਦਸੇ ਨੂੰ ਵਾਪਰਿਆਂ ਹੋਇਆ ਸਾਲ, ਵੇਖਣ ਨੂੰ ਮਿਲਿਆ ਭਾਵੁਕ ਮਾਹੌਲ

ਓਂਟਾਰੀਓ (ਵਿਕਰਮ ਸਹਿਜਪਾਲ) : ਬੀਤੇ ਦਿਨ 6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ। ਇਸ ਮੌਕੇ ਕੈਨੇਡਾ ਵਿਚ ਬੇਹਦ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਕੱਲ੍ਹ ਹੰਬੋਲਟ ਬਰੌਂਕਸ ਬੱਸ ਹਾਦਸੇ ਪੀੜਤਾਂ ਲਈ ਮੈਮੋਰੀਅਲ ਸਰਵਿਸ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਮ 4:50 ਵਜੇ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਹ ਓਹੀ ਸਮਾ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : ਬੀਤੇ ਦਿਨ 6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ। ਇਸ ਮੌਕੇ ਕੈਨੇਡਾ ਵਿਚ ਬੇਹਦ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਕੱਲ੍ਹ ਹੰਬੋਲਟ ਬਰੌਂਕਸ ਬੱਸ ਹਾਦਸੇ ਪੀੜਤਾਂ ਲਈ ਮੈਮੋਰੀਅਲ ਸਰਵਿਸ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਮ 4:50 ਵਜੇ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਹ ਓਹੀ ਸਮਾਂ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ ਸੀ। ਇਸ ਮੌਕੇ ਕੈਨੇਡਾ ਵਾਸੀਆਂ ਨੇ ਵੱਖੋ-ਵੱਖਰੇ ਤਰੀਕੇ ਨਾਲ ਬੱਸ ਹਾਦਸੇ ਵਿਚ ਜਾਨ ਗਵਾਉਣ ਵਾਲੇ 16 ਲੋਕਾਂ ਨੂੰ ਯਾਦ ਕੀਤਾ। ਮੋਮਬੱਤੀਆਂ ਜਗਾ ਕੇ, ਘਰਾਂ ਦੇ ਬਾਹਰ ਹਾਕੀ ਸਟਿਕਸ ਰੱਖ ਕੇ ਤੇ ਇਕੱਠ ਕਰਕੇ ਪੀੜਤਾਂ ਨੂੰ ਯਾਦ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਕਈ ਲੋਕਾਂ ਨੇ ਤਾਂ ਇਸ ਹਾਦਸੇ ਸਬੰਧੀ ਆਪਣੇ ਸਰੀਰ 'ਤੇ ਟੈਟੂ ਵੀ ਬਣਵਾਏ। ਯਾਦ ਰਹੇ 6 ਅਪ੍ਰੈਲ, 2018 ਨੂੰ ਵਾਪਰੇ ਇਸ ਕ੍ਰੈਸ਼ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਵਿਚ ਜ਼ਿਆਦਾ ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਨ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਦੱਸ ਦਈਏ ਇਸ ਘਟਨਾ ਵਿਚ ਸ਼ਾਮਲ ਟਰੱਕ ਚਾਲਕ ਪੰਜਾਬੀ ਨੌਜਵਾਨ ਜਸਕੀਰਤ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!