|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਸ਼ਖਸ ਦੇ ਹੌਸਲੇ ਨੂੰ ਦੇਖ ਹੋ ਜਾਓਗੇ ਹੈਰਾਨ; 14 ਵਿਆਹ ਕਰਵਾ ਕੇ ਵੀ ਭਾਲ ਰਿਹਾ ਸੀ ਕੁੜੀ...

ਨਿਊਜ਼ ਡੈਸਕ (ਜਸਕਮਲ) : 48 ਸਾਲਾਂ ਦੀ ਉਮਰ 'ਚ 14 ਔਰਤਾਂ ਨਾਲ ਵਿਆਹ ਕਰਨ ਵਾਲੇ ਇਕ ਵਿਅਕਤੀ ਨੂੰ ਭੁਵਨੇਸ਼ਵਰ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਡੀਸ਼ਾ ਦੇ ਰਹਿਣ ਵਾਲੇ ਵਿਅਕਤੀ ਨੇ ਭੱਜਣ ਤੋਂ ਪਹਿਲਾਂ ਇਨ੍ਹਾਂ ਔਰਤਾਂ ਤੋਂ ਪੈਸੇ ਲਏ ਸਨ। ਹਾਲਾਂਕਿ ਗ੍ਰਿਫਤਾਰ ਵਿਅਕਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਡਿਪਟੀ ਕਮਿਸ਼ਨਰ ਪੁਲਿਸ ਉਮਾਸ਼ੰਕਰ ਦਾਸ ਨੇ ਦ

NRI Post Desk · 1745 ਦਿਨ ਪਹਿਲਾਂ · ਅੱਪਡੇਟ 1745 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਸ ਸ਼ਖਸ ਦੇ ਹੌਸਲੇ ਨੂੰ ਦੇਖ ਹੋ ਜਾਓਗੇ ਹੈਰਾਨ; 14 ਵਿਆਹ ਕਰਵਾ ਕੇ ਵੀ ਭਾਲ ਰਿਹਾ ਸੀ ਕੁੜੀ...
📷 NRI Post Desk

ਨਿਊਜ਼ ਡੈਸਕ (ਜਸਕਮਲ) : 48 ਸਾਲਾਂ ਦੀ ਉਮਰ 'ਚ 14 ਔਰਤਾਂ ਨਾਲ ਵਿਆਹ ਕਰਨ ਵਾਲੇ ਇਕ ਵਿਅਕਤੀ ਨੂੰ ਭੁਵਨੇਸ਼ਵਰ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਡੀਸ਼ਾ ਦੇ ਰਹਿਣ ਵਾਲੇ ਵਿਅਕਤੀ ਨੇ ਭੱਜਣ ਤੋਂ ਪਹਿਲਾਂ ਇਨ੍ਹਾਂ ਔਰਤਾਂ ਤੋਂ ਪੈਸੇ ਲਏ ਸਨ। ਹਾਲਾਂਕਿ ਗ੍ਰਿਫਤਾਰ ਵਿਅਕਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਡਿਪਟੀ ਕਮਿਸ਼ਨਰ ਪੁਲਿਸ ਉਮਾਸ਼ੰਕਰ ਦਾਸ ਨੇ ਦੱਸਿਆ ਕਿ ਦੋਸ਼ੀ ਨੇ 1982 'ਚ ਪਹਿਲੀ ਵਾਰ ਵਿਆਹ ਕੀਤਾ ਸੀ ਤੇ 2002 'ਚ ਦੂਜੀ ਪਤਨੀ ਬਣਾਈ ਸੀ। ਦਾਸ ਨੇ ਕਿਹਾ ਕਿ 2002 ਤੇ 2020 ਦੇ ਵਿਚਕਾਰ, ਉਸਨੇ ਵਿਆਹ ਸੰਬੰਧੀ ਵੈੱਬਸਾਈਟਾਂ ਰਾਹੀਂ ਦੂਜੀਆਂ ਔਰਤਾਂ ਨਾਲ ਦੋਸਤੀ ਕੀਤੀ ਤੇ ਦੂਜੀਆਂ ਪਤਨੀਆਂ ਨੂੰ ਦੱਸੇ ਜਾਂ ਉਨ੍ਹਾਂ ਤੋਂ ਤਲਾਕ ਕਰਵਾਏ ਬਿਨਾਂ ਵਿਆਹ ਕਰਵਾ ਲਿਆ।

ਸੰਬੰਧਿਤ ਖ਼ਬਰਾਂ

ਇਹ ਵਿਅਕਤੀ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਆਪਣੀ ਪਿਛਲੀ ਪਤਨੀ ਨਾਲ ਰਹਿ ਰਿਹਾ ਸੀ, ਜੋ ਦਿੱਲੀ 'ਚ ਇਕ ਸਕੂਲ ਅਧਿਆਪਕ ਸੀ। ਉਸ ਨੂੰ ਕਿਸੇ ਤਰ੍ਹਾਂ ਉਸ ਦੇ ਪੁਰਾਣੇ ਵਿਆਹਾਂ ਬਾਰੇ ਪਤਾ ਲੱਗਾ ਤੇ ਉਸ ਨੇ ਪੁਲਿਸ ਨੂੰ ਇਸ ਸ਼ਿਕਾਇਤ ਕੀਤੀ। ਜਾਣਕਾਰੀ ਅਨੁਸਾਰ ਉਹ ਮੱਧ-ਉਮਰ ਦੀਆਂ ਕੁਆਰੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!