ਖਡੂਰ ਸਾਹਿਬ : ਘਰ ਦੀ ਛੱਤ 'ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੰਜੇ 'ਤੇ ਪਏ ਤਿੰਨ ਭੈਣਾਂ ਦੇ ਨੌਜਵਾਨ ਭਰਾ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਜ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।ਪਿੰਡ ਜਲਾਲਾਬਾਦ ਵਾਸੀ ਗੁਰਬੀਰਪਾਲ ਸਿੰਘ ਨੇ ਦੱਸਿਆ ਕਿ 22 ਸਾਲਾ ਗੁਰਮੁੱਖ ਸਿੰਘ, ਜੋ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ, ਜੋ ਇਸ ਵੇਲੇ ਉਨ੍ਹਾਂ ਕੋਲ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਮੁੱਖ ਸਿੰਘ ਆਪਣੇ ਪਿੰਡ ਥਰੀਕੇਵਾਲ ਜ਼ਿਲ੍ਹਾ ਗੁਰਦਾਸਪੁਰ 'ਚ ਘਰ ਦੀ ਛੱਤ 'ਤੇ ਕੋਈ ਕੰਮ ਕਰ ਰਿਹਾ ਸੀ। ਇਸ ਦੌਰਾਨ ਘਰ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲਗਣ ਕਰਕੇ ਉਸ ਨੂੰ ਕਰੰਟ ਲੱਗ ਗਿਆ।
ਸੰਬੰਧਿਤ ਖ਼ਬਰਾਂ
ਸਿ ਕਾਰਨ ਉਸਦੇ ਸਿਰ ਤੋਂ ਪੂਰੀ ਚਮੜੀ ਲੱਥ ਗਈ ਤੇ ਛੱਤ ਤੋਂ ਹੇਠਾਂ ਡਿੱਗਣ ਕਰਕੇ ਰੀੜ੍ਹ ਦੀ ਹੱਡੀ 'ਤੇ ਵੀ ਗਹਿਰੀ ਸੱਟ ਲੱਗ ਗਈ। ਇਸ ਕਾਰਨ ਉਹ ਚੱਲ ਫਿਰ ਵੀ ਨਹੀਂ ਸਕਦਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਸ ਨੂੰ ਕੁਝ ਸਮਾਂ ਕਿਸੇ ਨਿੱਜੀ ਹਸਪਤਾਲ 'ਚ ਵੀ ਦਾਖਲ ਕਰਵਾਇਆ ਗਿਆ ਸੀ। ਘਰ ਦੀ ਮਾਲੀ ਹਾਲਤ ਮਾੜੀ ਹੋਣ ਕਰਕੇ ਤੇ ਇਲਾਜ ਮਹਿੰਗਾ ਹੋਣ ਕਰਕੇ ਉਸ ਨੂੰ ਘਰ ਵਾਪਸ ਲੈ ਆਏ। ਉਸ ਦਾ ਹੁਣ ਇਲਾਜ ਨਹੀਂ ਕਰਵਾਇਆ ਜਾ ਰਿਹਾ।
ਇਸ ਮੌਕੇ ਜਲਾਲਾਬਾਦ ਵਾਸੀ ਡਾ. ਸਰਵਣ ਸਿੰਘ ਚਾਹਲ, ਅਮਰੀਕ ਸਿੰਘ, ਸਰੂਪ ਸਿੰਘ, ਅਰਜਨ ਸਿੰਘ, ਬਲਬੀਰ ਸਿੰਘ, ਚਰਨ ਸਿੰਘ, ਕਰਨਬੀਰ ਸਿੰਘ, ਇਕਬਾਲ ਸਿੰਘ ਆਦਿ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਪੀੜਤ ਨੌਜਵਾਨ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਇਲਾਜ ਕਰਵਾ ਕੇ ਮੁੜ ਤੋਂ ਚੱਲਣ-ਫਿਰਨ ਦੇ ਕਾਬਲ ਹੋ ਸਕੇ।






