|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਜ਼ੇਲੇਂਸਕੀ ਬਾਇਡੇਨ ਤੇ ਨਾਟੋ ਦੇ ਆਗੂਆਂ ਨੂੰ ਕਰਨਗੇ ਸੰਬੋਧਿਤ, ਲੋਕਾਂ ਨੂੰ ਕੀਤੀ ਇਹ ਅਪੀਲ

ਨਿਊਜ਼ ਡੈਸਕ : ਯੂਕਰੇਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਕਟਗ੍ਰਸਤ ਦੇਸ਼ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਜਨਤਕ ਤੌਰ 'ਤੇ ਇਕੱਠੇ ਹੋਣ। ਜ਼ੇਲੇਂਸਕੀ ਅੱਜ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਇਕ ਮਹੀਨਾ ਪੂਰਾ ਹੋਣ 'ਤੇ ਬ੍ਰਸੇਲਜ਼ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਉੱਤਰੀ ਅਟਲਾਂਟਿਕ ਸੰਧੀ ਸੰਗ

NRI Post Desk · 1708 ਦਿਨ ਪਹਿਲਾਂ · ਅੱਪਡੇਟ 1708 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜ਼ੇਲੇਂਸਕੀ ਬਾਇਡੇਨ ਤੇ ਨਾਟੋ ਦੇ ਆਗੂਆਂ ਨੂੰ ਕਰਨਗੇ ਸੰਬੋਧਿਤ, ਲੋਕਾਂ ਨੂੰ ਕੀਤੀ ਇਹ ਅਪੀਲ
📷 NRI Post Desk

ਨਿਊਜ਼ ਡੈਸਕ : ਯੂਕਰੇਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਕਟਗ੍ਰਸਤ ਦੇਸ਼ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਜਨਤਕ ਤੌਰ 'ਤੇ ਇਕੱਠੇ ਹੋਣ। ਜ਼ੇਲੇਂਸਕੀ ਅੱਜ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਇਕ ਮਹੀਨਾ ਪੂਰਾ ਹੋਣ 'ਤੇ ਬ੍ਰਸੇਲਜ਼ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਨੂੰ ਸੰਬੋਧਿਤ ਕਰਨਗੇ।

ਸੰਬੰਧਿਤ ਖ਼ਬਰਾਂ

ਜ਼ੇਲੇਂਸਕੀ ਨੇ ਕੀਵ 'ਚ ਰਾਸ਼ਟਰਪਤੀ ਦਫ਼ਤਰ ਨੇੜੇ ਵੀਰਵਾਰ ਰਾਤ ਨੂੰ ਰਿਕਾਰਡ ਕੀਤੇ ਇਕ ਵੀਡੀਓ 'ਚ ਇਕ ਭਾਵਨਾਤਮਕ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਨਿਕਲੋ ਤੇ ਆਵਾਜ਼ ਬੁਲੰਦ ਕਰੋ। ਦਿਖਾਓ ਕਿ ਲੋਕ ਕਿੰਨੇ ਮਾਇਨੇ ਰੱਖਦੇ ਹਨ। ਆਜ਼ਾਦੀ ਮਾਇਨੇ ਰੱਖਦੀ ਹੈ। ਸ਼ਾਂਤੀ ਮਾਇਨੇ ਰੱਖਦੀ ਹੈ। ਯੂਕਰੇਨ ਮਾਇਨੇ ਰੱਖਦਾ ਹੈ। ਜ਼ੇਲੇਂਸਕੀ ਨੇ ਰੂਸ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖਦਿਆਂ ਕਿਹਾ ਕਿ ਉਹ ਨਾਟੋ ਮੈਂਬਰਾਂ ਨਾਲ ਹੋਣ ਵਾਲੀ ਵੀਡੀਓ ਕਾਨਫਰੰਸ 'ਚ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਸਮੇਤ ਹੋਰ ਪ੍ਰਭਾਵੀ ਤੇ ਬਿਨਾਂ ਰੁਕਾਵਟ ਸਹਾਇਤਾ ਪ੍ਰਦਾਨ ਕਰਨ ਲਈ ਕਹਿਣਗੇ।

ਬਾਇਡੇਨ ਵੀਰਵਾਰ ਨੂੰ ਰੂਸ 'ਤੇ ਨਵੀਆਂ ਪਾਬੰਦੀਆਂ ਲਗਾਉਣ ਅਤੇ ਯੂਕਰੇਨ ਨੂੰ ਹੋਰ ਫ਼ੌਜੀ ਸਹਾਇਤਾ ਬਾਰੇ ਵਿਚਾਰ-ਵਟਾਂਦਰੇ ਲਈ ਨਾਟੋ ਦੇ ਮੈਂਬਰਾਂ, ਜੀ -7 ਸਮੂਹ ਦੇ ਨੇਤਾਵਾਂ ਤੇ ਯੂਰਪੀਅਨ ਕੌਂਸਲ ਨਾਲ ਲੜੀਵਾਰ ਮੀਟਿੰਗਾਂ ਕਰਨ ਵਾਲੇ ਹਨ। ਬਾਈਡੇਨ ਨਾਲ ਆਪਣੀ ਮੁਲਾਕਾਤ ਦੀ ਪੂਰਵ ਸੰਧਿਆ 'ਤੇ, ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਨੂੰ ਹੋਰ 550 ਲੱਖ ਡਾਲਰ ਦੀ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!